ਭਵਿੱਖ ਦੀ ਬੇਯਕੀਨੀ ਕਾਰਨ ਚਿੰਤਤ ਹਾਂ: ਮੀਰਾ ਚੋਪੜਾ

ਮੁੰਬਈ, 26 ਅਪਰੈਲ ਅਦਾਕਾਰਾ ਮੀਰਾ ਚੋਪੜਾ ਨੇ ਕਿਹਾ ਕਿ ਦੇਸ਼ਵਿਆਪੀ ਤਾਲਾਬੰਦੀ ਦੌਰਾਨ ਫ਼ਿਲਮ ਇੰਡਸਟਰੀ ਬੰਦ ਹੋਣ ਕਾਰਨ ਉਹ ਚਿੰਤਤ ਹੈ। ਜ਼ਿਕਰਯੋਗ ਹੈ ਕਰੋਨਾ ਲਾਗ ਦੀ ਰੋਕਥਾਮ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਹੋਰਨਾਂ ਸਨਅਤਾਂ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ’ਚ ਵੀ ਕੰਮ ਬੰਦ ਹੈ। ਅਦਾਕਾਰਾ ਨੇ ਕਿਹਾ, ‘ਮੈਨੂੰ ਇਹ ਗੱਲ ਬਹੁਤ ਪ੍ਰੇਸ਼ਾਨ ਕਰਦੀ ਹੈ, ਮੈਂ ਅਪਰੈਲ ’ਚ ਇੱਕ ਸ਼ੋਅ ਅਤੇ ਜੂਨ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨੀ ਸੀ। ਇਹ ਦੋਵੇਂ ਪ੍ਰਾਜੈਕਟ ਰੁਕੇ ਹਨ ਕਿਉਂਕਿ ਇੰਡਸਟਰੀ ’ਚ ਕਿਸੇ ਵੀ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਦੁਬਾਰਾ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ। ਮੈਂ ਆਪਣੇ ਨਿਰਮਾਤਾਵਾਂ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਵੀ ਭਵਿੱਖ ਸਬੰਧੀ ਮੇਰੇ ਜਿੰਨੀ ਹੀ ਬੇਯਕੀਨੀ ਹੈ।’ ਮੀਰਾ ਨੇ ਕਿਹਾ, ‘ਹੁਣ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ। ਅਸੀਂ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਪਹਿਲਾਂ ਸਾਨੂੰ ਸਭ ਨੂੰ ਇਸ ਨਾਲ ਲੜਨਾ ਪਵੇਗਾ ਅਤੇ ਫਿਰ ਕੁਝ ਹੋਰ ਸੋਚਣਾ ਹੋਵੇਗਾ। ਕਰੋਨਾ ਨਾਲ ਸਾਨੂੰ ਇਕੱਠਿਆਂ ਲੜਨਾ ਪਵੇਗਾ। ਇਸ ਨਾਜ਼ੁਕ ਸਮੇਂ ’ਚ ਮਾਨਸਿਕ ਸੰਤੁਲਨ ਬਣਾਈ ਰੱਖਣਾ ਸਭ ਤੋਂ ਮਹੱਤਵਪੂਰਨ ਹੈ।’ -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All