ਬੌਬੀ ਦਿਓਲ ਨੇ ਵੈਂਕੀਜ਼ ਦੀ ਕੈਟਲ ਫੀਡ ਲਾਂਚ ਕੀਤੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜੁਲਾਈ ਉਤਰਾ ਫੂਡਜ਼ ਐਂਡ ਫੀਡਜ਼ ਕੰਪਨੀ ਵੀ ਐਚ ਗਰੁੱਪ (ਵੈਂਕੀਜ਼) ਵੱਲੋਂ ਅੱਜ ਇੱਥੇ ਕਰਵਾਏ ਸਮਾਗਮ ਦੌਰਾਨ ਉੱਘੇ ਬਾਲੀਵੁੱਡ ਅਦਾਕਾਰ,ਬੌਬੀ ਦਿਓਲ ਨੇ ਕੰਪਨੀ ਵੱਲੋਂ ਤਿਆਰ ਕੈਟਲ ਫੀਡ ਲਾਂਚ ਕੀਤੀ। ਕੰਪਨੀ ਦੇ ਮੈਨਜਿੰਗ ਡਾਇਰੈਕਟਰ ਬੀ ਵੈਂਕਟੇਸ਼ ਰਾਓ ਅਤੇ ਬੌਬੀ ਦਿਓਲ ਨੇ ਕੰਪਨੀ ਨਾਲ ਜੁੜੇ ਡੀਲਰਾਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਕੰਪਨੀ ਵੱਲੋਂ ਖੰਨਾ (ਪੰਜਾਬ) ਵਿਖੇ ਕੈਟਲ ਫੀਡ ਪਲਾਂਟ ਲਾਇਆ ਜਾ ਰਿਹਾ ਹੈ। ਪੋਲਟਰੀ ਉਦਯੋਗ ਵਿੱਚ ਵੈਂਕੀਜ਼ ਦੇ ਨਾਮ ਨਾਲ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਨ ਵਾਲੀ ਇਸ ਕੰਪਨੀ ਨੇ ਹੁਣ ਕੈਟਲ ਫੀਡ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ ਹੈ। ਵੀ ਐਚ ਗਰੁੱਪ ਵੱਲੋਂ ਖੰਨਾ ਵਿਖੇ ਲਾਏ ਜਾ ਰਹੇ ਕੈਟਲ ਫੀਡ ਪਲਾਂਟ ਵਿੱਚ ਸਵਿਟਜ਼ਰਲੈਂਡ ਤੋਂ ਲਿਆਂਦੀ ਗਈ ਉੱਚ ਪੱਧਰੀ ਮਸ਼ੀਨਰੀ ਲਗਾਈ ਜਾ ਰਹੀ ਹੈ। ਕੰਪਨੀ ਵੱਲੋਂ ਇਸ ਖੇਤਰ ਵਿੱਚ ਨਾਟਿੰਘਮ ਯੂਨੀਵਰਸਿਟੀ ਨਾਲ ਸਮਝੌਤਾ ਵੀ ਕੀਤਾ ਹੈ ਜਿਸ ਨਾਲ ਵਧੀਆ ਕੁਆਲਿਟੀ ਦੇ ਡੇਅਰੀ ਉਤਪਾਦ ਅਤੇ ਆਧੁਨਿਕ ਪਸ਼ੂ ਆਹਾਰ ਪੈਦਾ ਕਰਨ ਦਾ ਰਾਹ ਖੁੱਲਿ੍ਹਆ ਹੈ। ਇਸ ਮੌਕੇ ਬੌਬੀ ਦਿਓਲ ਨੇ ਵੈਂਕੀਜ਼ ਦੇ ਉਤਪਾਦਾਂ ਦੀ ਸ਼ਲਾਘਾ ਕੀਤੀ। ਕੰਪਨੀ ਦੇ ਮੈਨਜਿੰਗ ਡਾਇਰੈਕਟਰ ਸ੍ਰੀ ਰਾਓ ਨੇ ਕਿਹਾ ਕਿ ਵੈਂਕੀਜ਼ ਲਾਈਵ ਸਟਾਕ ਰਾਹੀਂ ਪਸ਼ੂ-ਪਾਲਕਾਂ ਨੂੰ ਪਸ਼ੂਆਂ ਨਾਲ ਸਬੰਧਿਤ ਬਿਹਤਰ ਉਤਪਾਦ ਮੁਹੱਈਆ ਕਰਵਾਏ ਜਾਣਗੇ। ਵੈਂਕੀਜ਼ ਫੀਡ ਵਿੱਚ ਵਧੀਆ ਕਿਸਮ ਦਾ ਕੱਚਾ ਮਾਲ ਵਰਤਿਆ ਜਾਂਦਾ ਹੈ ਅਤੇ ਇਹ ਉਤਪਾਦ ਆਈ ਐਸ ਆਈ ਵੱਲੋਂ ਤੈਅ ਕੀਤੇ ਮਿਆਰਾਂ ਅਨੁਸਾਰ ਬਣਾਏ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All