ਬਰੈਡ ਪਿੱਟ ਫਿਲਮਾਂ ’ਚ ਆਪਣੇ ਭਵਿੱਖ ਬਾਰੇ ਗੰਭੀਰ

ਨਿਊਯਾਰਕ, 5 ਸਤੰਬਰ ਹਾਲੀਵੁੱਡ ਅਭਿਨੇਤਾ ਬਰੈਡ ਪਿੱਟ ਨੇ ਸ਼ਰਾਬ ਵਿਰੁੱਧ ਖੁੱਲ੍ਹੀ ਜੰਗ ਦਾ ਐਲਾਨ ਕਰ ਦਿੱਤਾ ਹੈ। ਇਹ ਪਤਾ ਲੱਗਾ ਹੈ ਕਿ ਉਸ ਦੀ ਸ਼ਰਾਬ ਦੀ ਲੱਤ ਕਾਰਨ ਹੀ ਉਸ ਦਾ ਆਪਣੀ ਸਾਬਕਾ ਪਤਨੀ ਐਂਜਲੀਨਾ ਜੋਲੀ ਨਾਲੋਂ ਤੋੜ ਵਿਛੋੜਾ ਹੋਇਆ ਸੀ। ‘ਦਿ ਨਿਊਯਾਰਕ ਟਾਈਮਜ਼’ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਇਸ 55 ਸਾਲ ਦੇ ਅਭਿਨੇਤਾ ਨੇ ਆਪਣੇ ਸੁਭਾਅ ਵਿੱਚ ਨਰਮੀ ਲਿਆਉਣ ਦੀ ਪਹਿਲਕਦਮੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਮੁੜ ਤੋਂ ਫਿਲਮਾਂ ਵਿੱਚ ਸਰਗਰਮ ਹੋਣ ਲਈ ਤਿਆਰ ਹੋਣ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ। ਪਿੱਟ ਨੇ ਦੱਸਿਆ ਕਿ ਉਸ ਨੇ ‘ਅਲਕੋਹਲਿਕਸ ਅਨੋਨੀਮਸ’ ਰਾਹੀਂ ਉਨ੍ਹਾਂ ਲੋਕਾਂ ਦੀ ਸੰਗਤ ਮਾਣ ਕੇ ਸ਼ਰਾਬ ਤੋਂ ਕਿਨਾਰਾ ਕਰ ਲਿਆ ਹੈ, ਜੋ ਪਹਿਲਾਂ ਹੀ ਸ਼ਰਾਬ ਦਾ ਤਿਆਗ ਕਰ ਚੁੱਕੇ ਹਨ ਅਤੇ ਸ਼ਰਾਬ ਪੀਣ ਕਾਰਨ ਪੈਦਾ ਹੋਈਆਂ ਆਪਣੇ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਸਾਂਝੀਆਂ ਕਰਦੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਉਹ ਸ਼ਰਾਬ ਨਾਲ ਆਪਣੀ ਜਦੋਜਹਿਦ ਬਾਰੇ ਵੀ ਜ਼ਿਕਰ ਕਰਦੇ ਹਨ। ਪਿੱਟ ਨੇ ਕਿਹਾ ਕਿ ਜਿਸ ਇਮਾਨਦਾਰੀ ਨਾਲ ਉਹ ਲੋਕ ਇਕੱਠਿਆਂ ਬੈਠ ਕੇ ਆਪਣੇ ਦੁੱਖ ਦਰਦ ਵੰਡਾਉਂਦੇ ਹਨ, ਉਸ ਨੇ ਕਦੇ ਵੀ ਨਹੀਂ ਦੇਖਿਆ ਸੀ। ਇਹ ਅਜਿਹੀ ਥਾਂ ਹੈ ਜਿਸ ਹੇਠ ਜਿੱਥੇ ਤੁਸੀਂ ਇਮਾਨਦਾਰੀ ਨਾਲ ਆਪਣੇ ਬਾਰੇ ਅਨੁਮਾਨ ਲਾ ਸਕਦੇ ਹੋ। ਇੰਟਰਵਿਉੂ ਦੌਰਾਨ ਉਹ ਆਪਣੇ ਸੁਪਰ ਸਟਾਰ ਵਾਲੇ ਅਨੁਭਵਾਂ ਨੂੰ ਵੀ ਸਾਂਝੇ ਕਰਦਾ ਹੈ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All