ਬਚਪਨ ਤੋਂ ਹੀ ਬਾਗੀ ਹਾਂ: ਤਾਪਸੀ

ਮੁੰਬਈ, 25 ਅਪਰੈਲ ਫਿਲਮ ਅਦਾਕਾਰਾ ਤਾਪਸੀ ਪੰਨੂ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਬਾਗੀ ਸੁਭਾਅ ਦੀ ਹੈ ਅਤੇ ਉਸ ਦਾ ਇਹ ਸੁਭਾਅ ਉਸ ਵੱਲੋਂ ਚੁਣੀਆਂ ਗਈਆਂ ਫਿਲਮਾਂ ’ਚ ਦਿਖਾਈ ਦਿੰਦਾ ਹੈ। ਤਾਪਸੀ ਨੇ ਕਿਹਾ, ‘ਮੈਨੂੰ ਪੂਰਾ ਯਕੀਨ ਸੀ ਕਿ ਮੈਨੂੰ ‘ਥੱਪੜ’ ਫਿਲਮ ਦਾ ਹਿੱਸਾ ਹੋਣਾ ਚਾਹੀਦਾ ਹੈ। ਮੇਰੇ ਲਈ ਅਨੁਭਵ ਸਿਨਹਾ ਨਾਲ ਕੰਮ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਬਹੁਤ ਹੀ ਸੰਵੇਦਨਸ਼ੀਲ ਮੁੱਦੇ ’ਤੇ ਵਿਲੱਖਣ ਨਜ਼ਰੀਆ ਪੇਸ਼ ਕੀਤਾ ਹੈ।’ ਤਾਪਸੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਬਾਗੀ ਸੁਭਾਅ ਦੀ ਹੈ ਅਤੇ ਉਸ ਦਾ ਇਹ ਸੁਭਾਅ ਉਸ ਵੱਲੋਂ ਚੁਣੀਆਂ ਗਈਆਂ ਫਿਲਮਾਂ ’ਚੋਂ ਝਲਕਦਾ ਹੈ। ਪਿਛਲੇ ਛੇ ਮਹੀਨੇ ਉਸ ਲਈ ਬਹੁਤ ਹੀ ਦਿਲਚਸਪ ਰਹੇ ਜਿਸ ਦੌਰਾਨ ਉਸ ਨੇ ਕਾਮੇਡੀ ਤੋਂ ਲੈ ਕੇ ‘ਥੱਪੜ’ ਜਿਹੀਆਂ ਗੰਭੀਰ ਫਿਲਮਾਂ ਕੀਤੀਆਂ ਹਨ। ਨਿਰਮਾਤਾ ਤੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਥੱਪੜ’ ’ਚ ਤਾਪਸੀ ਪੰਨੂ ਤੋਂ ਇਲਾਵਾ ਪਾਵੇਲ ਗੁਲਾਟੀ, ਰਤਨਾ ਪਾਠਕ ਸ਼ਾਹ, ਤਨਵੀ ਆਜ਼ਮੀ, ਦਿਆ ਮਿਰਜ਼ਾ, ਰਾਮ ਕਪੂਰ ਅਤੇ ਕੁਮੁਦ ਮਿਸ਼ਰਾ ਅਹਿਮ ਭੂਮਿਕਾਵਾਂ ’ਚ ਸਨ। ਪਹਿਲੀ ਮਈ ਤੋਂ ਇਹ ਫਿਲਮ ਐਮਾਜ਼ੋਨ ਪ੍ਰਾਈਮ ’ਤੇ ਦੇਖੀ ਜਾ ਸਕੇਗੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All