ਪਾਕਿਸਤਾਨ ਦੇ ਸਿਨੇਮਾ ਵਿੱਚ ਦਿਖਾਇਆ ਗਿਆ ਟੀਵੀ ਨਾਟਕ ‘ਪਿਆਰੇ ਅਫਜ਼ਲ’

ਟ੍ਰਿਬਿੳੂਨ ਨਿੳੂਜ਼ ਸਰਵਿਸ ਚੰਡੀਗੜ੍ਹ, 1 ਜੁਲਾੲੀ ਜ਼ਿੰਦਗੀ ਚੈਨਲ ਦਾ ਨਵਾਂ ਸ਼ੋਅ ‘ਪਿਆਰੇ ਅਫਜ਼ਲ’ ਜਿਸ ਵਿੱਚ ਹਮਜ਼ਾ ਅਲੀ ਅਤੇ ਆਇਜ਼ਾ ਖਾਨ ਸਨ, ਨੇ ਪਾਕਿਸਤਾਨ ਵਿੱਚ ਪ੍ਰਸਾਰਿਤ ਹੋ ਕੇ ਵੱਡੀ ਸਫਲਤਾ ਹਾਸਿਲ ਕੀਤੀ। ਇਹ ਡਰਾਮਾ ਨਾ ਸਿਰਫ਼ ਟੌਪ ਰੇਟਡ ਬਣਿਆ ਬਲਕਿ ਇਸ ਨੇ ਪਾਕਿਸਤਾਨ ਵਿੱਚ ਆਪਣੇ ਪਿਛਲੀ ਲਡ਼ੀ ਨਾਲ ਇੱਕ ਨਵਾਂ ਇਤਿਹਾਸ ਰਚਿਆ। ਪਿਆਰੇ ਅਫਜ਼ਲ ਦੀ ਪ੍ਰਸਿੱਧੀ ਇੰਨੀ ਜ਼ਿਆਦਾ ਸੀ ਕਿ ਬ੍ਰਾਡਕਾਟਰਜ਼ ਨੇ ਇਸ ਦੇ ਫਿਨਾਲੇ ਨੂੰ ਪਾਕਿਸਤਾਨ ਦੇ ਕਈ ਸ਼ਹਿਰਾਂ ਦੇ ਸਿਨੇਮਾਘਰਾਂ ਵਿੱਚ ਪੇਸ਼ ਕਰਨ ਦਾ ਫੈਸਲਾ ਕੀਤਾ। ਇਸ ਦੇ ਪ੍ਰਸਾਰਣ ਦੇ ਨਾਲ ਸਾਰੀਆਂ ਸਕਰੀਨਾਂ ਹਾਊਸਫੁੱਲ ਸਨ ਕਿਉਂਕਿ ਇਸ ਡਰਾਮਾ ਨੇ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਸੀ। ਅਸਲ ਵਿੱਚ, ਭਾਰਤ ਵਿੱਚ ਵੀ ਇਹ ਸ਼ੋਅ ਲੋਕਾਂ ਦਾ ਹਰਮਨ ਪਿਆਰਾ ਹੋ ਰਿਹਾ ਹੈ ਕਿਉਂਕਿ ਇਸ ਦੀ ਵਧੀਆ ਕਹਾਣੀ ਅਤੇ ਚੰਗੀ ਅਦਾਕਾਰੀ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਹਮਜ਼ਾ ਅਲੀ ਅੱਬਾਸੀ ਨੇ ਇਸ ਡਰਾਮੇ ਵਿੱੱਚ ਆਪਣੇ ਕਿਰਦਾਰ ਸਦਕਾ ਪਾਕਿਸਤਾਨ ਵਿੱਚ ਅਨੇਕਾ ਪ੍ਰਸ਼ੰਸਕ ਬਣਾਏ ਹਨ ਅਤੇ ਉਹ ਦੇਸ਼ ਵਿੱਚ ਸਭ ਤੋਂ ਜ਼ਿਆਦਾ ਚਹੇਤਾ ਅਭਿਨੇਤਾ ਬਣ ਗਿਆ ਹੈ ਅਤੇ ਉਸ ਨੂੰ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਦਾ ਅਗਲਾ ‘ਫਾਵਾਦ ਖਾਨ’ ਸਮਝਿਆ ਜਾਣ ਲੱਗਾ ਹੈ। ਪਿਆਰੇ ਅਫਜ਼ਲ ਦੇ ਪ੍ਰੋਡਿਊਸਰ ਅਤੇ ਪ੍ਰਸਿੱਧ ਐਕਟਰ ਹੁਮਾਂਯੂੰ ਸਾਈਦ ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਭਾਰਤੀ ਦਰਸ਼ਕ ਵੀ ਹਮਜ਼ਾ ਨੂੰ ਬੇਹੱਦ ਪਸੰਦ ਕਰਨਗੇ। ਇਹ ਨਾਟਕ ਫਿਰ ਜ਼ਿੰਦਗੀ ’ਤੇ ਹਰ ਸੋਮਵਾਰ-ਸ਼ਨੀਵਾਰ ਰਾਤ 8:30 ਵਜੇ ਪ੍ਰਸਾਰਿਤ ਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All