ਪਟਕਥਾ ਤੇ ਐਕਟਰਜ਼ ਐਸੋਸੀਏਸ਼ਨ ਜਿਨਸੀ ਸੋਸ਼ਣ ਮੁੱਦਿਆਂ ਦੇ ਲਈ ਇਕਜੁਟ

ਮੁੰਬਈ, 10 ਸਤੰਬਰ ਪਟਕਥਾ ਐਸੋਸੀਏਸ਼ਨ (ਐੱਸਡਬਲਯੂਏ) ਅਤੇ ਸਿਨੇ ਤੇ ਟੈਲੀਵਿਜ਼ਨ ਆਰਟਿਸਟਜ਼ ਐਸੋਸੀਏਸ਼ਨ (ਸੀਆਈਐੱਨਟੀਏਏ) ਦਰਮਿਆਨ ਸਹਿਮਤੀ ਬਣੀ ਹੈ ਕਿ ਉਹ ਇੰਡਸਟਰੀਜ਼ ’ਚ ਚੱਲ ਰਹੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਇਕਜੁਟ ਹੋਣ। ਮੀਟੂ ਮਾਮਲੇ ’ਚ ਲੇਖਕ ਤੇ ਡਾਇਰੈਕਟਰ ਵਿਨਤਾ ਨੰਦਾ ਵੱਲੋਂ ਬਲਾਤਕਾਰ ਦੇ ਲਗਾਏ ਦੋਸ਼ਾਂ ਸਬੰਧੀ ਅਲੋਕ ਨਾਥ ਨੇ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਨੂੰ ਜਵਾਬ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਦੋਵੇਂ ਸੰਸਥਾਵਾਂ ਨੇ ਮਹਿਸੂਸ ਕੀਤਾ ਹੈ ਕਿ ਇਹ ਸਮੱਸਿਆਵਾਂ ਆਮ ਹੋ ਗਈਆਂ ਹਨ। ਸੀਆਈਐੱਨਟੀਏਏ ਦੇ ਜਨਰਲ ਸਕੱਤਰ ਸੁਸ਼ਾਂਤ ਸਿੰਘ ਨੇ ਕਿਹਾ ਹੈ ਕਿ ਇਹ ਸੰਸਥਾ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਦੋਵੇਂ ਮਿਲ ਕੇ ਪ੍ਰਭਾਵਸ਼ਾਲੀ ਕੰਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀਆਈਐੱਨਟੀਏਏ ਦੇ ਮੈਂਬਰਾਂ ਅਤੇ ਐੱਸਡਬਲਯੂ ਦੇ ਨਿਰਮਾਤਾਵਾਂ ਵਿਚਾਲੇ ਟਕਰਾਅ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਵਿਚਾਰ ਰੱਖਿਆ ਹੈ ਕਿ ਦੋਵੇਂ ਸੰਸਥਾਵਾਂ ਨੂੰ ਇਕੱਠੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਥੇ ਸਾਂਝੀਆਂ ਸ਼ਿਕਾਇਤਾਂ ਦਰਜ ਹੋਣ, ਇਸ ਨਾਲ ਹੋਰ ਜ਼ਿਆਦਾ ਮਜ਼ਬੂਤੀ ਆਵੇਗੀ। ਐੱਸਡਬਲਯੂਏ ਦੇ ਜਨਰਲ ਸਕੱਤਰ ਸੁਨੀਲ ਸਲਗੀਆ ਨੇ ਕਿਹਾ ਕਿ ਐੱਮਓਯੂ ’ਚ ਸਾਰੇ ਮੁੱਦੇ ਜਿਵੇਂ, ਜਿਨਸੀ ਸੋਸ਼ਣ, ਕਾਪੀਰਾਈਟ, ਭੁਗਤਾਨ ਅਤੇ ਸਮਝੌਤਾ ਦੀ ਉਲੰਘਣਾ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਇਸ ’ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All