ਨੈੱਟਫਲਿਕਸ ’ਤੇ ‘ਮਨੀ ਹੀਸਟ’ ਦੇ ਏਨੇ ਮਕਬੂਲ ਹੋਣ ਦਾ ਨਹੀਂ ਸੀ ਪਤਾ: ਜੇਠੀ

ਮੁੰਬਈ, 23 ਅਪਰੈਲ ਬਾਰਸੀਲੋਨਾ ਆਧਾਰਿਤ ਭਾਰਤੀ ਅਦਾਕਾਰ ਅਜੈ ਜੇਠੀ (39) ਨੇ ਕਿਹਾ ਹੈ ਕਿ ਉਸ ਨੂੰ ਨੈੱਟਫਲਿਕਸ ’ਤੇ ‘ਮਨੀ ਹੀਸਟ’ ਸ਼ੋਅ ਦੇ ਇੰਨੇ ਮਕਬੂਲ ਹੋਣ ਦਾ ਪਤਾ ਨਹੀਂ ਸੀ। ਸਪੈਨਿਸ਼ ਡਰਾਮਾ ‘ਮਨੀ ਹੀਸਟ’ ’ਚ ਅਜੈ ਨੇ ਪਾਕਿਸਤਾਨ ਆਧਾਰਿਤ ਹੈਕਰ ਦੀ ਭੂਮਿਕਾ ਨਿਭਾਈ ਹੈ। ਉਸ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸੁਨੇਹੇ ਮਿਲਣ ਅਤੇ ਲੋਕਾਂ ਦੇ ਜੁੜਨ ਨਾਲ ਉਸ ਨੂੰ ਸ਼ੋਅ ਦੀ ਮਕਬੂਲੀਅਤ ਦਾ ਪਤਾ ਲੱਗਾ। ਜੇਠੀ ਨੇ ਕਿਹਾ ਕਿ 4 ਅਪਰੈਲ ਨੂੰ ਜਦੋਂ ਚੌਥੀ ਸੀਰੀਜ਼ ਪ੍ਰਸਾਰਿਤ ਹੋਈ ਤਾਂ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਪਿਤਾ ਵੱਲੋਂ ਵੀ ਉਚੇਚੇ ਤੌਰ ’ਤੇ ਉਸ ਨੂੰ ਫੋਨ ਕੀਤੇ ਗਏ ਜਦਕਿ ਪਹਿਲਾਂ ਉਹ ਉਸ ਦੇ ਐਕਿਟਿੰਗ ਕਰੀਅਰ ਅਪਣਾਉਣ ਖ਼ਿਲਾਫ਼ ਸਨ। ਜੇਠੀ ਨੇ ਪਹਿਲਾਂ 20 ਤੋਂ ਵੱਧ ਸਪੈਨਿਸ਼ ਫਿਲਮਾਂ ਅਤੇ ਟੀਵੀ ਸ਼ੋਅ ’ਚ ਭੂਮਿਕਾਵਾਂ ਨਿਭਾਈਆਂ ਹਨ। ਉਸ ਨੇ ਕੁਝ ਪੰਜਾਬੀ ਫਿਲਮਾਂ ’ਚ ਵੀ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਕੋਈ ਵੀ ਨਹੀਂ ਜਾਣਦਾ ਕਿ ਕਦੋਂ ਮਕਬੂਲੀਅਤ ਮਿਲੇਗੀ। ‘ਇਹ ਖੁਸ਼ੀ ਅਤੇ ਭਾਵੁਕਤਾ ਵਾਲੇ ਪਲ ਹਨ। ਸੰਘਰਸ਼ ਜਾਰੀ ਰਹੇਗਾ ਪਰ ਹੁਣ ਹੋਰ ਵਧੀਆ ਕਰਨ ਦੀ ਜ਼ਿੰਮੇਵਾਰੀ ਬਣ ਗਈ ਹੈ।’ ਜੇਠੀ ਨੂੰ ਐਕਟਿੰਗ ਦਾ ਸ਼ੌਕ ਕਾਲਜ ’ਚ ਪੜ੍ਹਾਈ ਦੌਰਾਨ ਲੱਗਾ ਜਦੋਂ ਇਕ ਦੋਸਤ ਨੇ ਪੰਜਾਬੀ ਅਤੇ ਹਿੰਦੀ ਦੇ ਨਾਟਕਕਾਰ ਬਲਰਾਜ ਪੰਡਿਤ ਨਾਲ ਜਾਣ-ਪਛਾਣ ਕਰਵਾਈ ਸੀ। ਉਹ ਹੁਣ ਹਿੰਦੀ ਫਿਲਮਾਂ ’ਚ ਕੰਮ ਕਰਨਾ ਚਾਹੁੰਦਾ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਸ਼ਹਿਰ

View All