ਨਾਮੀ ਹਸਤੀਆਂ 'ਤੇ ਰਹਿਮ ਕਰੇ ਮੀਡੀਆ: ਸਾਈਰਸ

ਲਾਸ ਏਂਜਲਸ, 17 ਮਾਰਚ ਹਾਲੀਵੁੱਡ ਅਦਾਕਾਰਾ ਤੇ ਗਾਇਕਾ ਸਿਲੇਮਾ ਸਾਈਰਸ ਨੇ ਮੀਡੀਆ ਨੂੰ ਨਾਮੀ ਹਸਤੀਆਂ ਉਤੇ ਤਰਸ ਖਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾਵਾਂ ਬ੍ਰਿਟਨੀ ਮਰਫੀ, ਹੈਰੇਸ ਕੇਸੇਮਾ ਜੌਹਨਸਨ ਅਤੇ ਅਦਾਕਾਰ ਕੋਰੇਮਾ ਹੇਮ ਦੀ ਮੌਤ ਤੋਂ ਬਾਅਦ ਮੀਡੀਆ ਨੂੰ ਹਾਲੀਵੁੱਡ ਹਸਤੀਆਂ ਨਾਲ ਪਹਿਲਾਂ ਵਰਗਾ ਰੁੱਖਾ ਵਿਹਾਰ ਨਹੀਂ ਕਰਨਾ ਚਾਹੀਦਾ। ਸਾਈਰਸ ਨੇ ਮਸ਼ਹੂਰ ਹੋਣ ਤੋਂ ਬਾਅਦ ਹੋਣ ਵਾਲੇ ਦਬਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਮੀਡੀਆ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਾਫੀ ਤਰਸਯੋਗ ਬਣਾ ਦਿੱਤਾ ਹੈ। ਉਨ੍ਹਾਂ ਕਿਹਾ, ''ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਨਮਾਨ ਤੇ ਪਿਆਰ ਹੀ ਦੁਨੀਆਂ ਨੂੰ ਗੋਲ ਬਣਾਉਂਦਾ ਹੈ।'' ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਟੈਬਲਾਇਡ ਅਖ਼ਬਾਰਾਂ ਤੋਂ ਬਚਦੀ ਹੈ ਅਤੇ ਕਦੇ ਵੀ ਇਨ੍ਹਾਂ ਨੂੰ ਨਹੀਂ ਪੜ੍ਹਦੀ। -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All