ਟੋਰਾਂਟੋ ਫਿਲਮ ਮੇਲੇ ਵਿੱਚ ਚਾਰ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ

ਟੋਰਾਂਟੋ, 5 ਸਤੰਬਰ ਵੀਰਵਾਰ ਨੂੰ ਇੱਥੇ ਸ਼ੁਰੂ ਹੋਏ 44ਵੇਂ ਟੋਰਾਂਟੋ ਫਿਲਮ ਫੈਸਟੀਵਲ (ਟੀਆਈਐੱਫਐੱਫ-19) ਵਿੱਚ ਚਾਰ ਭਾਰਤੀ ਫਿਲਮਾਂ ਧੂਮ ਮਚਾਉਣ ਲਈ ਤਿਆਰ ਹਨ। ਇਨ੍ਹਾਂ ਵਿੱਚੋਂ ਤਿੰਨ ਦਾ ਵਰਲਡ ਪ੍ਰੀਮੀਅਰ ਹੋਣਾ ਹੈ। ਇਨ੍ਹਾਂ ਵਿੱਚੋਂ ਇੱਕ ਫਿਲਮ ਸੋਨਾਲੀ ਬੋਸ ਦੀ ‘ਦਿ ਸਕਾਈ ਇਜ਼ ਪਿੰਕ ਹੈ’। ਇਸ ਦੇ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਪ੍ਰਿਯੰਕਾ ਤੋਂ ਇਲਾਵਾ ਇਸ ਦੇ ਵਿੱਚ ਫਰਹਾਨ ਖਾਨ ਅਤੇ ਜ਼ਾਇਰਾ ਵਸੀਮ ਵੀ ਹਨ। ਇਹ ਫਿਲਮ ਇੱਕ ਸੱਚੀ ਕਹਾਣੀ ਉੱਤੇ ਅਧਾਰਿਤ ਹੈ,ਜਿਸ ਦੇ ਵਿੱਚ ਇੱਕ ਜੋੜੇ ਦੇ ਪਿਛਲੇ 25 ਸਾਲ ਤੋਂ ਆਪਸੀ ਸਬੰਧ ਹੁੰਦੇ ਹਨ। ਇਨ੍ਹਾਂ ਨੂੰ ਉਨ੍ਹਾਂ ਦੀ ਹੁਣੇ ਹੁਣੇ ਬਿਮਾਰ ਨਾਬਾਲਗ ਧੀ ਦੇ ਨਜ਼ਰੀਏ ਰਾਹੀਂ ਦੇਖਿਆ ਜਾਂਦਾ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ਦੂਜੀ ਫਿਲਮ ਲੀਜੋ ਜੋਸ ਪੇਲਿਸਰੇ ਦੀ ਮਲਿਆਲਮ ਡਰਾਮਾ ‘ਜਲੀਕੱਟੂ’ ਹੈ। ਇਸ ਦੇ ਵਿੱਚ ਇੱਕ ਬੁੱਚੜ ਦੀ ਕਹਾਣੀ ਹੈ। ਇਸ ਤੋਂ ਇਲਾਵਾ ਗੀਤਾਂਜਲੀ ਰਾਓ ਦੀ ਐਨੀਮੇਟਿਡ ਫੀਚਰ ਫਿਲਮ,‘ਬੰਬੇ ਰੋਜ਼’ ਹੈ। ਚੌਥੀ ਫਿਲਮ ਗੀਤੂ ਮੁਹੰਮਦ ਦੀ ‘ਮੂਥੋਂ’(ਵੱਡਾ ਪੁੱਤਰ ਹੈ)। ਫਿਲਮ ਬੰਬੇ ਰੋਜ਼ ਦੀ ਡਾਇਰੈਕਟਰ ਗੀਤਾਂਜਲੀ ਰਾਓ ਅਨੁਸਾਰ ਉਸ ਦੀ ਹਮੇਸ਼ਾਂ ਹੀ ਇਹ ਇੱਛਾ ਰਹੀ ਹੈ ਕਿ ਉਹ ਮਹਾਨਗਰ ਮੁੰਬਈ ਦੇ ਉਨ੍ਹਾਂ ਲੋਕਾਂ ਦੀ ਗੱਲ ਕਰੇ ਜੋ ਹਮੇਸ਼ਾਂ ਹੀ ਅਣਗੌਲੇ ਰਹੇ ਹਨ। ਫਿਲਮ ਮੂਥੋਂ ਹਿੰਦੀ ਅਤੇ ਬੰਗਲਾ ਭਾਸ਼ਾ ਵਿੱਚ ਬਣੀ ਹੈ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All