ਜੇ ਮੇਰੇ ਕੰਮ ਦੀ ਚੋਰ ਕਰਨੀ ਹੈ ਤਾਂ ਚੰਗੀ ਤਰ੍ਹਾਂ ਕਰੋ: ਜੀਰੋਮ

ਮੁੰਬਈ, 3 ਸਤੰਬਰ ਭਾਰਤ ਵਿੱਚ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਸਾਹੋ’ ਕਈ ਪੱਖਾਂ ਤੋਂ ਫਰੈਂਚ ਫਿਲਮ ਨਿਰਦੇਸ਼ਕ ਜੀਰੋਮ ਸਾਲੇ ਦੇ ਵੱਲੋਂ 2008 ਵਿੱਚ ਬਣਾਈ ਫਿਲਮ ‘ਲਾਰਗੋ ਵਿੰਚ’ ਨਾਲ ਮੇਲ ਖਾਂਦੀ ਹੈ, ਆਪਣੇ ਕੰਮ ਦੀ ਕੀਤੀ ਨਕਲ ਉੱਤੇ ਟਿੱਪਣੀ ਕਰਦਿਆਂ ਫਰੈਂਚ ਫਿਲਮ ਨਿਰਦੇਸ਼ਕ ਨੇ ਭਾਰਤੀ ਫਿਲਮ ਨਿਰਮਾਤਾ ਨੂੰ ਨਸੀਹਤ ਦਿੱਤੀ ਹੈ ਕਿ ਜੇ ਨਕਲ ਹੀ ਕਰਨੀ ਸੀ ਤਾਂ ਘੱਟੋ ਘੱਟ ਅਕਲ ਨਾਲ ਤਾਂ ਕਰ ਲਈ ਜਾਂਦੀ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿੱਚ ਬਣੀ ਭਾਰਤੀ ਫਿਲਮ ‘ਸਾਹੋ’ ਨੂੰ ਆਪਣੀ ਫਿਲਮ ਦੀ ਘਟੀਆ ਕਾਪੀ ਕਰਾਰ ਦਿੱਤਾ ਹੈ। ‘ਲਾਰਗੋ ਵਿੰਚ’ ਇਸੇ ਨਾਂਅ ਦੇ ਬੈਲਜੀਅਨ ਭਾਸ਼ਾ ਦੇ ਇੱਕ ਕੌਮਿਕ ’ਤੇ ਅਧਾਰਤ ਐਕਸ਼ਨ ਅਤੇ ਮਨੋੰਰਜਨ ਭਰਪੂਰ ਫਿਲਮ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਸਾਹੋ’ ਨੂੰ ਦੇਖਣ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਚਰਚਾ ਛਿੜ ਗਈ ਕਿ ਫਿਲਮ ਕਿਵੇਂ ਫਰੈਂਚ ਫਿਲਮ ਦੀ ਯਾਦ ਦਿਵਾਉਂਦੀ ਹੈ। ਫਿਲਮ ਬਾਰੇ ਟਵਿੱਟਰ ਉੱਤੇ ਛਿੜੀ ਚਰਚਾ ਨੇ ਜਿਥੇ ਤੇਲਗੂ ਫਿਲਮ ਨਿਰਮਾਤਾਵਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਉੱਥੇ ਇਹ ਨਸੀਹਤ ਵੀ ਦਿੱਤੀ ਕਿ ਕਿ ਘੱਟੋ ਘੱਟ ਨਕਲ ਚੰਗੀ ਤਰ੍ਹਾਂ ਕਰ ਲਈ ਜਾਂਦੀ। ਫਰੈਂਚ ਡਾਇਰੈਕਟਰ ਸਾਲੇ ਨੇ ਕਿਹਾ,‘ਇਹ ‘ਲਾਰਗੋ ਵਿੰਚ’ ਦੀ ਦੂਜੀ ਕਾਪੀ ਹੀ ਹੈ ਪਰ ਚੰਗਾ ਹੁੰਦਾ ਕਿ ਜੇ ਤੁਸੀਂ ਮੇਰਾ ਕੰਮ ਚੋਰੀ ਕਰਨਾ ਸੀ ਤਾਂ ਚੰਗੇ ਤਰੀਕੇ ਨਾਲ ਕਰ ਲੈਂਦੇ।’ ਇਸ ਤੋਂ ਪਹਿਲਾਂ ਪਵਨ ਕੁਮਾਰ ਦੀ ਫਿਲਮ ‘ਅਗਨਿਅਤਾਵਾਸੀ’ ਵੀ ਲਾਰਗੋ ਵਿੰਚ ਦੀ ਕਾਪੀ ਹੀ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All