ਕੇਟ ਵਿੰਸਲੇਟ ਨੂੰ ਜਦੋਂ ਭਾਰਤੀ ਬਜ਼ੁਰਗ ਨੇ ‘ਰੋਜ਼’ ਪੁਕਾਰਿਆ

ਲੰਡਨ, 26 ਅਪਰੈਲ ਹੌਲੀਵੁੱਡ ਅਦਾਕਾਰਾ ਕੇਟ ਵਿੰਸਲੇਟ ਨੇ ਕਿਹਾ ਕਿ ਉਸ ਦੀ ਭਾਰਤ ਯਾਤਰਾ ਦੌਰਾਨ ਜਦੋਂ ਹਿਮਾਲਿਆ ’ਚ ਇੱਕ ਭਾਰਤੀ ਬਿਰਧ ਵਿਅਕਤੀ ਨੇ ਉਸ ਨੂੰ ‘ਟਾਈਟੈਨਿਕ’ ਦੀ ‘ਰੋਜ਼’ ਕਿਹਾ ਸੀ ਤਾਂ ਉਹ ਪਲ ਉਸ ਲਈ ਬਹੁਤ ਹੀ ਜਜ਼ਬਾਤੀ ਸੀ। ਲਿਓਨਾਰਡੋ ਡੀਕੈਪਰੀਓ (ਜੈਕ ਡਾਅਸਨ) ਨਾਲ 1997 ਦੀ ਬਲਾਕਬਸਟਰ ‘ਟਾਈਟੈਨਿਕ’ ’ਚ ਰੋਜ਼ ਡੈਵਿੱਟ ਬੁਕਾਟੇਰ ਦੀ ਭੂਮਿਕਾ ਨਿਭਾਉਣ ਵਾਲੀ 44 ਸਾਲਾ ਅਦਾਕਾਰਾ ਨੇ ਦੱਸਿਆ, ‘ਟਾਈਟੈਨਿਕ ਦਾ ਜਾਦੂ ਸਾਰੇ ਪਾਸੇ ਚੱਲਿਆ। ਇਸ ਤੋਂ ਕਈ ਸਾਲਾਂ ਬਾਅਦ ਮੈਂ ਭਾਰਤ ਗਈ। ਮੈਂ ਹਿਮਾਲਿਆ ਦੀਆਂ ਪਹਾੜੀਆਂ ’ਚ ਪੈਦਲ ਜਾ ਰਹੀ ਸੀ ਤੇ ਮੇਰੇ ਕੋਲ ਸਿਰਫ਼ ਇੱਕ ਪਿੱਠੂ ਬੈਗ ਸੀ। ਇੰਨੇ ਨੂੰ ਤਕਰੀਬਨ ਇੱਕ 85 ਕੁ ਸਾਲ ਦਾ ਵਿਅਕਤੀ ਸੋਟੀ ਦੇ ਸਹਾਰੇ ਆਇਆ ਤੇ ਉਸ ਨੂੰ ਇੱਕ ਅੱਖ ਤੋਂ ਹੀ ਦਿਖਾਈ ਦਿੰਦਾ ਸੀ। ਉਸ ਨੇ ਮੈਨੂੰ ਦੇਖਿਆ ਤੇ ਕਿਹਾ। ਤੁਸੀਂ! ਟਾਈਟੈਨਿਕ।’ ਕੇਟ ਨੇ ਦੱਸਿਆ, ‘ਜਦੋਂ ਮੈਂ ਹਾਂ ਕੀਤੀ ਤਾਂ ਉਸ ਨੇ ਆਪਣਾ ਹੱਥ ਦਿਲ ’ਤੇ ਰੱਖਿਆ ਤੇ ਕਿਹਾ ‘ਸ਼ੁਕਰੀਆ’।’ ਉਨ੍ਹਾਂ ਕਿਹਾ ਕਿ ਉਸ ਸਮੇਂ ਉਸ ਨੂੰ ਇਹ ਗੱਲ ਸਮਝ ਆਈ ਕਿ ‘ਟਾਈਟੈਨਿਕ’ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All