ਇਰਾਨੀ ਫਿਲਮਸਾਜ਼ ਜ਼ਫਰ ਪਨਾਹੀ ਦੀ ਸਜ਼ਾ ਬਰਕਰਾਰ

ਇਰਾਨੀ ਫਿਲਮਸਾਜ਼ ਜ਼ਫਰ ਪਨਾਹੀ ਦੀ ਸਜ਼ਾ ਬਰਕਰਾਰ

ਤਹਿਰਾਨ, 15 ਅਕਤੂਬਰ ਤਹਿਰਾਨ ਦੀ ਅਪੀਲ ਅਦਾਲਤ ਨੇ ਉੱਘੇ ਫਿਲਮਸਾਜ਼ ਨੂੰ 6 ਸਾਲ ਕੈਦ ਅਤੇ 20 ਸਾਲ ਤੱਕ ਫਿਲਮ ਨਾ ਬਣਾਉਣ ਦੀ ਸਜ਼ਾ ਬਰਕਰਾਰ ਰੱਖੀ ਹੈ। ਉਸ ਉੱਤੇ ਕੋਈ ਵੀ ਕੌਮਾਂਤਰੀ ਪੁਰਸਕਾਰ ਲੈਣ ਜਾਣ 'ਤੇ ਪਾਬੰਦੀ ਲਾਈ ਹੋਈ ਹੈ। ਜ਼ਫਰ ਪਨਾਹੀ ਦੇ ਪਰਿਵਾਰ ਮੁਤਾਬਕ ਅਦਾਲਤ ਨੇ ਇਹ ਫੈਸਲਾ ਦੋ ਹਫਤੇ ਪਹਿਲਾਂ ਸੁਣਾ ਦਿੱਤਾ ਸੀ ਪਰ ਸੂਹ ਨਹੀਂ ਸੀ ਕੱਢੀ ਗਈ। ਹੁਣ ਸਰਕਾਰ ਵੱਲੋਂ ਚਲਾਏ ਜਾ ਰਹੇ ਰੋਜ਼ਾਨਾ ਅਖਬਾਰ ਵਿਚ ਇਸ ਸਜ਼ਾ ਦੀ ਪੁਸ਼ਟੀ ਕੀਤੀ ਗਈ ਹੈ। ਅਖਬਾਰ ਵਿਚ ਦੁਹਰਾਇਆ ਗਿਆ ਹੈ ਕਿ ਜਫਰ ਪਨਾਹੀ ਨੇ ਕੌਮੀ ਸੁਰੱਖਿਆ ਅਤੇ ਸਰਕਾਰ ਖਿਲਾਫ ਪ੍ਰਚਾਰ ਵਿੱਢਿਆ ਹੋਇਆ ਸੀ। ਇਸ ਲਈ ਇਹ ਸਜ਼ਾ ਸੁਣਾਈ ਗਈ ਸੀ। ਬਿਆਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਕ ਹੋਰ ਇਰਾਨੀ ਫਿਲਮਸਾਜ਼ ਮੁਹੰਮਦ ਰਸੂਲ ਨੂੰ ਦਿੱਤੀ ਛੇ ਸਾਲ ਕੈਦ ਦੀ ਸਜ਼ਾ ਘਟਾ ਕੇ ਇਕ ਸਾਲ ਕਰ ਦਿੱਤੀ ਹੈ। ਯਾਦ ਰਹੇ ਕਿ 51 ਸਾਲਾ ਜਫਰ ਪਨਾਹੀ ਆਪਣੀਆਂ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਉੱਤੇ ਰੋਕ ਲਾਈ ਹੋਈ ਹੈ। ਉਸ ਦੀਆਂ ਕੁਝ ਫਿਲਮਾਂ ਤੋਂ ਤਾਂ ਇਰਾਨੀ ਸ਼ਾਸਕ ਬਹੁਤ ਔਖੇ ਹਨ। ਉਸ ਦੀ ਇਕ ਦਸਤਾਵੇਜ਼ੀ ਫਿਲਮ ਜੋ ਸਭ ਤੋਂ ਬਾਅਦ ਵਿਚ ਬਣਾਈ ਗਈ ਸੀ, ਦਾ ਨਾਂ ਸੀ: ਦਿਸ ਇਜ਼ ਨੋਟ ਏ ਫਿਲਮ' ਇਸ ਫਿਲਮ ਵਿਚ ਜਫਰ ਦੀ ਜ਼ਿੰਦਗੀ ਦੇ ਇਕ ਦਿਨ ਦੀ ਕਹਾਣੀ ਬਿਆਨ ਕੀਤੀ ਗਈ ਹੈ ਜਿਸ ਵਿਚ ਉਹ ਪੇਸ਼ੀ ਭੁਗਤਣ ਆਇਆ ਹੋਇਆ ਹੈ। ਇਹ ਫਿਲਮ ਇਸੇ ਸਾਲ ਮਈ ਮਹੀਨੇ ਦੌਰਾਨ ਕਾਨ ਫਿਲਮ ਮੇਲੇ ਵਿਚ ਦਿਖਾਈ ਗਈ ਸੀ।

-ਏ.ਐਫ.ਪੀ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All