ਆਮਿਰ ਖ਼ਾਨ ਵੱਲੋਂ ਆਟੇ ਦੇ ਪੈਕੇਟਾਂ ’ਚ ਪੈਸੇ ਵੰਡਣ ਦੇ ਦਾਅਵੇ ਵਾਲੀ ਵੀਡੀਓ ਵਾਇਰਲ

ਮੁੰਬਈ, 27 ਅਪਰੈਲ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੱਲੋਂ ਅਨੋਖੇ ਢੰਗ ਨਾਲ ਗਰੀਬਾਂ ਨੂੰ ਪੈਸੇ ਵੰਡਣ ਦਾ ਦਾਅਵਾ ਕਰਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ‘ਟਿਕਟੌਕ’ ਵੀਡੀਓ, ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ, ਵਿੱਚ ਦਾਅਵਾ ਕੀਤਾ ਗਿਆ ਕਿ ਆਮਿਰ ਖ਼ਾਨ ਵੱਲੋਂ ਲੋੜਵੰਦਾਂ ਨੂੰ ਵੰਡਣ ਲਈ ਇੱਕ ਟਰੱਕ ’ਚ ਆਟੇ ਦੇ ਪੈਕੇਟ ਭੇਜੇ ਗਏ। ਇਸ ਵਿੱਚ ਕਿਹਾ ਗਿਆ ਕਿ ਚੱਲ ਰਹੇ ਕਰੋਨਾ ਸੰਕਟ ਦੌਰਾਨ 23 ਅਪਰੈਲ ਨੂੰ ਆਟੇ ਦੇ ਇੱਕ ਕਿੱਲੋ ਵਾਲੇ ਪੈਕਟਾਂ ਦਾ ਲੱਦਿਆ ਟਰੱਕ ਦਿੱਲੀ ਵਿੱਚ ਗਰੀਬਾਂ ਦੇ ਇਲਾਕੇ ’ਚ ਪਹੁੰਚਿਆ। ਵੀਡੀਓ ’ਚ ਕਿਹਾ ਗਿਆ ਕਿ ਜਿਨ੍ਹਾਂ ਨੇ ਪੈਕੇਟ ਲਏ ਉਨ੍ਹਾਂ ਲਈ ਉਸ ਵਿੱਚ ਤੋਹਫ਼ਾ ਸੀ ਜਦਕਿ ਕਈਆਂ ਨੇ ਇਸ ਕਿੱਲੋ ਆਟੇ ਨੂੰ ਨਾਂਮਾਤਰ ਦੱਸਦਿਆਂ ਲੈਣ ਤੋਂ ਇਨਕਾਰ ਕਰ ਦਿੱਤਾ। ਆਟੇ ਦੇ ਹਰ ਪੈਕਟ ਵਿੱਚ 15 ਹਜ਼ਾਰ ਰੁਪਏ ਲੁਕਾਏ ਹੋਏ ਸਨ। ਟਿਕਟੌਕ ਵੀਡੀਓ ਦੇ ਐਂਕਰ ਨੇ ਇਸ ਪਿੱਛੇ ਆਮਿਰ ਖ਼ਾਨ ਦਾ ਹੱਥ ਹੋਣ ਦਾਅਵਾ ਕਰਦਿਆਂ ਕਿਹਾ ਕਿ ਆਮਿਰ ਦਾ ਮਕਸਦ ਮਦਦ ਅਸਲੀ ਲੋੜਵੰਦਾਂ ਤੱਕ ਪਹੁੰਚਾਉਣਾ ਸੀ। ਇਸ ਸਬੰਧੀ ਪੁਸ਼ਟੀ ਲਈ ਆਈਏਐੱਨਐੱਸ ਵੱਲੋਂ ਆਮਿਰ ਖ਼ਾਨ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਮਿਲਿਆ। -ਆਈਏਐੱਨਐੱਸ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All