ਆਪਣੀਆਂ ਪੁਰਾਣੀਆਂ ਫਿਲਮਾਂ ਦੇਖ ਕੇ ਸ਼ਰਮਸਾਰ ਹੋ ਜਾਂਦਾ ਹੈ : ਮਾਧਵਨ

ਮੰਬਈ, 17 ਮਾਰਚ 'ਥ੍ਰੀ ਇਡੀਅਟਸ' ਤੇ 'ਰੰਗ ਦੇ ਬਸੰਤੀ' ਜੇਹੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਸਿੱਧ ਕਰਨ ਵਾਲੇ ਆਰ. ਮਾਧਵਨ ਦਾ ਕਹਿਣਾ ਹੈ ਕਿ ਉਹਨੂੰ ਆਪਣੀਆਂ ਪਹਿਲੀਆਂ ਫਿਲਮਾਂ 'ਚ ਆਪਣੀ ਪੇਸ਼ਕਾਰੀ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ। ਉਹਨੇ ਦੱਸਿਆ ਕਿ ਸਾਲ ਕੁ ਤੋਂ ਉਹਨੂੰ ਪਹਿਲੀਆਂ ਫਿਲਮਾਂ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ ਜਦਕਿ 'ਥ੍ਰੀ ਇਡੀਅਟਸ', 'ਰੰਗ ਦੇ ਬਸੰਤੀ' ਤੇ 'ਰਾਮ ਜੀ ਲੰਡਨਵਾਲੇ' ਨੂੰ ਉਹ ਵਾਰ-ਵਾਰ ਦੇਖ ਸਕਦਾ ਹੈ। ਉਹਦਾ ਕਹਿਣਾ ਹੈ ਕਿ ਇਹ ਤਿੰਨੇ ਫਿਲਮਾਂ ਉਹਦੀ ਰੂਹ ਤੱਕ ਉੱਤਰੀਆਂ ਹੋਈਆਂ ਹਨ ਤੇ ਇਨ੍ਹਾਂ 'ਚ ਉਹਦੀਆਂ ਭੂਮਿਕਾਵਾਂ ਅਹਿਮ ਸਨ, ਜਿਨ੍ਹਾਂ ਨਾਲ ਦਰਸ਼ਕ ਆਪਣੇ ਆਪ ਨੂੰ ਜੋੜ ਸਕਦੇ ਹਨ। ਮੈਡੀ ਵਜੋਂ ਮਸ਼ਹੂਰ ਇਸ ਤਾਮਿਲ ਅਦਾਕਾਰ ਨੇ 2001 ਤੋਂ ਹੁਣ ਤਕ ਬਾਲੀਵੁੱਡ ਦੀਆਂ 11 ਫਿਲਮਾਂ 'ਚ ਕੰਮ ਕੀਤਾ ਹੈ। ਉਹਦੀ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' 2001 ਦੀ ਮਾਧਵਨ ਦੀ ਪਹਿਲੀ ਫਿਲਮ ਸੀ, ਜਿਸ ਲਈ ਉਹਨੂੰ 'ਬੈਸਟ ਮੇਲ ਡੈਬਿਊ' ਤੇ 'ਮੋਸਟ ਪ੍ਰੋਮਿਜ਼ਿੰਗ ਮੇਲ ਨਿਊਕਮਰ' ਪੁਰਸਕਾਰ ਸ਼੍ਰੇਣੀ 'ਚ ਨਾਮਜ਼ਦ ਕੀਤਾ ਗਿਆ ਸੀ। ਉਂਜ 29 ਸਾਲਾ ਅਦਾਕਾਰ ਨੂੰ ਅਸਲ ਪਛਾਣ 2005 'ਚ 'ਰੰਗ ਦੇ ਬਸੰਤੀ' ਰਾਹੀਂ ਮਿਲੀ। ਇਸ ਫਿਲਮ 'ਚ ਉਹਦੀ ਭੂਮਿਕਾ ਸਾਰਿਆਂ ਵੱਲੋਂ ਸਰਾਹੀ ਗਈ ਸੀ। 'ਥ੍ਰੀ ਇਡੀਅਟਸ' ਵਿਚਲੀ ਫਰਹਾਨ ਕੁਰੈਸ਼ੀ ਦੀ ਆਪਣੀ ਭੂਮਿਕਾ ਦਾ ਖੁਲਾਸਾ ਕਰਦਿਆਂ ਉਹਨੇ ਦੱਸਿਆ ਕਿ ਇਹਦੀ ਵੀ ਚੁਫੇਰਿਓਂ ਸਲਾਹੁਤਾ ਹੋਈ ਸੀ ਤੇ ਹਰੇਕ ਨੌਜਵਾਨ ਇਸ ਨਾਲ ਆਪਣੇ ਆਪ ਨੂੰ ਮੇਲ ਸਕਦਾ ਸੀ, ਪਰ 'ਰਾਮਜੀ...' ਬਾਕਸ ਆਫਿਸ 'ਤੇ ਬਹੁਤੀ ਸਫਲ ਨਹੀਂ ਰਹੀ, ਹਾਲਾਂਕਿ ਇਸ 'ਚ ਉਨ੍ਹਾਂ ਦੀ ਭੂਮਿਕਾ ਬਹੁਤ ਸਾਦੀ, ਪਿਆਰੀ ਸੀ। ਦੱਖਣੀ ਭਾਰਤ 'ਚ ਵੀ ਮੈਡੀ ਦਾ ਕਰੀਅਰ ਕਾਫੀ ਮਜ਼ਬੂਤ ਹੈ। ਉਹਦੀ ਫਿਲਮ ਥਾਂਬੀ ਵੱਡੀ ਹਿੱਟ ਰਹੀ ਹੈ। 1990ਵਿਆਂ ਦੇ ਅਖੀਰ 'ਚ ਟੀ.ਵੀ. ਲੜੀਵਾਰਾਂ 'ਚ ਉਹ ਚਰਚਿਤ ਚਿਹਰਾ ਸੀ। ਉਹ 'ਬਨੇਗੀ ਅਪਨੀ ਬਾਤ', 'ਸਾਇਆ', 'ਸੀ ਹਾਅਕਸ', 'ਤੋਲ ਮੋਲ ਕੇ ਬੋਲ' ਤੇ 'ਘਰ ਜਮਾਈ' ਜੇਹੇ ਲੜੀਵਾਰਾਂ 'ਚ ਆਇਆ। ਉਹਦੀਆਂ ਆ ਰਹੀਆਂ ਫਿਲਮਾਂ 'ਸਨਗਲਾਸ', 'ਤਨੂ ਵੈਡਜ਼ ਮਨੂ' ਤੇ 'ਫਰੀਡਮ' ਹਨ।                   -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਕੰਪਨੀ ਬਣਾਇਆ: ਢੀਂਡਸਾ

ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਦਾ ਸੱ...

ਸ਼ਹਿਰ

View All