ਪੰਜਾਬ ਪੁਲੀਸ ਵੱਲੋਂ 112 ਨੰਬਰ ਹੈਲਪਲਾਈਨ ਸੇਵਾ ’ਚ ਵਾਧਾ

ਪੱਤਰ ਪ੍ਰੇਰਕ ਐਸ.ਏ.ਐਸ. ਨਗਰ (ਮੁਹਾਲੀ), 28 ਮਾਰਚ ਪੰਜਾਬ ਪੁਲੀਸ ਨੇ ਕਰੋਨਾਵਾਇਰਸ ਦੇ ਚੱਲਦਿਆਂ ਸੂਬੇ ਵਿੱਚ ਕਰਫਿਊ ਕਾਰਨ ਪੈਦਾ ਹੋਏ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਅਤੇ ਲੋਕਾਂ ਦੀ ਸਹੂਲਤ ਲਈ ਨਿੱਜੀ ਫਰਮਾਂ ਦੀ ਸਾਂਝੀਦਾਰੀ ਨਾਲ 112 ਹੈਲਪਲਾਈਨ ਸੇਵਾ ਦੇ ਦਾਇਰੇ ਵਿੱਚ ਵਾਧਾ ਕੀਤਾ ਹੈ। ਅੱਜ ਇੱਥੋਂ ਦੇ ਸੈਕਟਰ-77 ਸਥਿਤ 112 ਹੈਲਪਲਾਈਨ ਕੇਂਦਰ ਦਾ ਸੀਨੀਅਰ ਅਧਿਕਾਰੀਆਂ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਲਈ ਸਹੂਲਤਾਂ ਹੋਰ ਬਿਹਤਰ ਬਣਾਉਣ ਅਤੇ 112 ਹੈਲਪਲਾਈਨ ’ਤੇ ਵੱਧ ਰਹੇ ਦਬਾਅ ਨਾਲ ਨਜਿੱਠਣ ਲਈ ਅੱਜ 11 ਵਰਕ ਸਟੇਸ਼ਨਾਂ ਨੂੰ ਜੋੜ ਕੇ 112 ਕਾਲ ਸੈਂਟਰ ਦੀ ਸਮਰੱਥਾ ਵਧਾ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਤਿੰਨ ਸ਼ਿਫ਼ਟਾਂ ਵਿੱਚ ਕੰਮ ਕਰ ਰਹੇ 159 ਕਰਮਚਾਰੀ ਸਟੇਸ਼ਨਾਂ ਦਾ ਪ੍ਰਬੰਧਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਸਾਂਝ ਕੇਂਦਰਾਂ ਅਤੇ ਨਿੱਜੀ ਬੀਪੀਓ ਦੇ ਸੰਚਾਲਕਾਂ ਨੂੰ ਇਸ ਕਾਰਜ ਵਿੱਚ ਸ਼ਾਮਲ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All