ਦੋਵੇਂ ਦੇਸ਼ਾਂ ਨੇ ਲਾਂਘਾ ਖੋਲ੍ਹ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ: ਰਾਣਾ ਕੇਪੀ

ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 9 ਨਵੰਬਰ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਦੇ ਸਾਢੇ ਪੰਜ ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਸਮੁੱਚੇ ਵਿਸ਼ਵ ਨੂੰ ਅਮਨ ਤੇ ਭਾਈਚਾਰਕ ਸਾਂਝ ਦਾ ਪੈਗ਼ਾਮ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਇਥੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕੀਤਾ। ਪਿੰਡ ਅਗੰਮਪੁਰ ਵਿੱਚ ਸਾਬਕਾ ਸਰਪੰਚ ਰਾਣਾ ਰਾਮ ਸਿੰਘ ਦੇ ਘਰ ਪਹੁੰਚੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਆਮ ਤੌਰ ’ਤੇ ਦੁਨੀਆਂ ਭਰ ਵਿੱਚ ਦੋਵੇਂ ਮੁਲਕਾਂ ਨੂੰ ਗੁਆਂਢੀ ਘੱਟ ਤੇ ਆਪਸੀ ਕੁੜੱਤਣ ਨਾਲ ਭਰਪੂਰ ਹੋਣ ਕਰਕੇ ਜਾਣਿਆ ਜਾਂਦਾ ਹੈ। ਪਰ ਰੱਬੀ ਨੂਰ, ਗੁਰੂ ਨਾਨਕ ਦੇਵ ਜੀ ਦੀ ਓਟ ਸਦਕਾ ਅੱਜ ਦੋਵੇਂ ਦੇਸ਼ਾਂ ਵਿਚਕਾਰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਦੁਨੀਆਂ ਭਰ ਵਿੱਚ ਇਹ ਸੁਨੇਹਾ ਗਿਆ ਹੈ ਕਿ ਜੇਕਰ ਬਰਲਿਨ ਦੀ ਦੀਵਾਰ ਡਿੱਗ ਸਕਦੀ ਹੈ ਤਾਂ ਹਿੰਦੁਸਤਾਨ ਅਤੇ ਪਾਕਿਸਤਾਨ ਵਿਚਾਰਕ ਵੀ ਮੁਹੱਬਤ ਨਾਲ ਭਰਪੂਰ ਰਿਸ਼ਤਿਆਂ ਦੀ ਸ਼ੁਰੂਆਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਲਾ ਸਾਲ ਗੁਰੂ ਨਾਨਕ ਦੀ ਚਰਨਛੋਹ ਧਰਤੀ ਕੀਰਤਪੁਰ ਸਾਹਿਬ ਲਈ ਵਿਕਾਸ ਦਾ ਵਰ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All