ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ

ਗੁਰਦਾਸਪੁਰ ਪੁੱਜੇ ਟਰੱਕ ਡਰਾਈਵਰ ਦਾ ਨਿਰੀਖਣ ਕਰਦਾ ਹੋਇਆ ਸਿਹਤ ਅਮਲਾ।

ਕੇ.ਪੀ ਸਿੰਘ ਗੁਰਦਾਸਪੁਰ, 31 ਮਾਰਚ ਲੌਕਡਾਊਨ ਦੇ ਚੱਲਦਿਆਂ ਗੁਜਰਾਤ ਵਿੱਚ ਫਸੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਦੇ 11 ਟਰੱਕ ਡਰਾਈਵਰਾਂ ਨੂੰ ਪੰਜਾਬ ਪੁਲੀਸ ਗੁਜਰਾਤ-ਪੰਜਾਬ ਬਾਰਡਰ ਤੋਂ ਲੈ ਕੇ ਗੁਰਦਾਸਪੁਰ ਪੁੱਜੀ। ਇਨ੍ਹਾਂ ਦਾ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਮੈਡੀਕਲ ਕਰਵਾਉਣ ਮਗਰੋਂ ਘਰੋ ਘਰੀ ਪਹੁੰਚਾਇਆ ਗਿਆ। ਗੁਜਰਾਤ ਤੋਂ ਪਰਤਣ ਵਾਲਿਆਂ ਪਿੰਡ ਮੱਲੀਆਂ (ਦੀਨਾਨਗਰ) ਦਾ ਰਾਜਿੰਦਰ ਕੁਮਾਰ, ਦੀਨਾਨਗਰ ਦਾ ਹੀ ਮੋਹਿਤ ਕੁਮਾਰ, ਦੋਰਾਂਗਲਾ ਨਿਵਾਸੀ ਰਾਜਿੰਦਰ ਕੁਮਾਰ, ਕੋਟ ਮੋਹਨ ਲਾਲ ਨਿਵਾਸੀ ਨਵਦੀਪ ਸਿੰਘ, ਤਲਵੰਡੀ ਬਾਜਵਾ ਨਿਵਾਸੀ ਜਸਬੀਰ ਸਿੰਘ, ਸੁਲਤਾਨੀ ਨਿਵਾਸੀ ਸੁਭਾਸ਼ ਚੰਦਰ ਅਤੇ ਅਵਤਾਰ ਸਿੰਘ, ਫ਼ਰੀਦਪੁਰ ਨਿਵਾਸੀ ਦਵਿੰਦਰ ਸਿੰਘ ਦਾ ਸਿਵਲ ਹਸਪਤਾਲ ’ਚ ਮੈਡੀਕਲ ਕੀਤਾ ਗਿਆ। ਕੋਟ ਮੋਹਨ ਲਾਲ ਵਾਸੀ ਨਵਦੀਪ ਸਿੰਘ ਨੇ ਦੱਸਿਆ ਕਿ ਲੌਕਡਾਊਨ ਹੋਣ ਦੇ ਬਾਅਦ ਗੁਜਰਾਤ ਵਿੱਚ ਉਹ ਘਰਾਂ ਵਿੱਚ ਹੀ ਬੰਦ ਰਹੇ। ਉਨ੍ਹਾਂ ਨੂੰ ਕੁਝ ਦੇਰ ਤਾਂ ਖਾਣ ਪੀਣ ਦਾ ਸਾਮਾਨ ਮਿਲਦਾ ਰਿਹਾ ਪਰ ਬਾਅਦ ਵਿੱਚ ਸਭ ਬੰਦ ਹੋ ਗਿਆ। ਉਨ੍ਹਾਂ ਦੇ ਆਲ਼ੇ ਦੁਆਲੇ ਪੰਜਾਬ ਦੇ ਕਰੀਬ 50 ਡਰਾਈਵਰ ਸਨ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਘਰ ਵਾਪਸੀ ਦੀ ਮੰਗ ਕੀਤੀ। ਨੋਇਡਾ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੇ ਦੋ ਨੌਜਵਾਨ ਵੀ ਅੱਜ ਗੁਰਦਾਸਪੁਰ ਪੁੱਜੇ। ਇਹ ਦੋਵੇਂ ਨੌਜਵਾਨ ਬੀਤੇ ਚਾਰ ਦਿਨਾਂ ਤੋਂ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਰਹਿ ਰਹੇ ਸਨ। ਇਨ੍ਹਾਂ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ 22 ਹੋਰ ਲੋਕਾਂ ਦਾ ਮੈਡੀਕਲ ਵੀ ਕੀਤਾ ਗਿਆ ਜਿਨ੍ਹਾਂ ਵਿੱਚ ਕਰੋਨਾਵਾਇਰਸ ਦਾ ਲੱਛਣ ਨਹੀਂ ਪਾਇਆ ਗਿਆ ਪਰ ਉਨ੍ਹਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All