ਟੀਕਾ ਨਾ ਮਿਲਣ ’ਤੇ ਕੈਂਸਰ ਪੀੜਤ ਮਹਿਲਾ ਵੱਲੋਂ ਪ੍ਰਦਰਸ਼ਨ

ਪੀੜਤ ਮਹਿਲਾ ਆਪਣੇ ਪਰਿਵਾਰ ਨਾਲ ਪ੍ਰਦਰਸ਼ਨ ਕਰਦੀ ਹੋਈ।

ਸਰਬਜੀਤ ਸਿੰਘ ਭੰਗੂ ਪਟਿਆਲਾ 19 ਸਤੰਬਰ ਇਥੇ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਤਹਿਤ ਕੈਂਸਰ ਰੋਕੂ ਟੀਕਾ ਨਾ ਮਿਲਣ ’ਤੇ ਕੈਂਸਰ ਪੀੜਤ ਮਹਿਲਾ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਹਸਪਤਾਲ ਕੰਪਲੈਕਸ ਵਿਚ ਸਥਿਤ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ। ਬਾਅਦ ਵਿਚ ਗੌਰਮਿੰਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਵੱਲੋਂ ਟੀਕਾ ਮੁਹੱਈਆ ਕਰਵਾਉਣ ’ਤੇ ਹੀ ਪ੍ਰਦਸ਼ਨਕਾਰੀ ਸ਼ਾਂਤ ਹੋਏ। ਪੀੜਤ ਮਹਿਲਾ ਦਾ ਤਰਕ ਸੀ ਕਿ ਕੈਂਸਰ ਤੋਂ ਪੀੜਤ ਹੋਣ ਕਰਕੇ ਬੁੱਧਵਾਰ ਨੂੰ ਉਸ ਨੂੰ ਛੇਵੀਂ ਵਾਰ ਕੀਮੋ ਲਗਾਈ ਗਈ ਸੀ, ਜਿਸ ਤਹਿਤ ਉਸ ਨੂੰ ਟੀਕਾ ਅੱਜ ਲੱਗਣਾ ਸੀ ਪਰ ਹਸਪਤਾਲ ਪੁੱਜਣ ’ਤੇ ਸਬੰਧਤ ਸਟਾਫ਼ ਨੇ ਹਸਪਤਾਲ ਵਿਚ ਇਹ ਟੀਕਾ ਨਾ ਹੋਣ ’ਤੇ ਟੀਕਾ ਖ਼ਰੀਦ ਕੇ ਲਿਆਉਣ ਲਈ ਆਖ ਦਿੱਤਾ। ਇਹ ਟੀਕਾ ਮਹਿੰਗਾ ਹੋਣ ਕਰਕੇ ਉਸ ਲਈ ਖਰੀਦਣਾ ਅਸੰਭਵ ਹੈ। ਜਦੋਂ ਸਰਕਾਰ ਵੱਲੋਂ ਕੈਂਸਰ ਦਾ ਇਲਾਜ ਮੁਫ਼ਤ ਕੀਤਾ ਹੋਇਆ ਹੈ ਤਾਂ ਟੀਕਿਆਂ ਦਾ ਪ੍ਰਬੰਧ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਹਸਪਤਾਲ ਦੀ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਕੇਕੇ ਅਗਰਵਾਲ ਨੇ ਮਰੀਜ਼ ਲਈ ਇਹ ਟੀਕਾ ਉਪਲਬੱਧ ਕਰਵਾਇਆ, ਜਿਸ ਦੀ ਉਨ੍ਹਾਂ ਨੇ ਪੁਸ਼ਟੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All