ਹਾਰਦਿਕ ਪਾਂਡਿਆ ਦੀ ਪਿੱਠ ਦੀ ਸਫ਼ਲ ਸਰਜਰੀ

ਨਵੀਂ ਦਿੱਲੀ, 5 ਅਕਤੂਬਰ ਭਾਰਤੀ ਕ੍ਰਿਕਟ ਟੀਮ ਦੇ ਹਰਫਨਮੌਲਾ ਹਾਰਦਿਕ ਪਾਂਡਿਆ ਦੀ ਲੰਡਨ ਵਿੱਚ ਪਿੱਠ ਦੀ ਸਰਜਰੀ ਹੋ ਗਈ ਹੈ, ਜਿਸ ਕਾਰਨ ਉਸ ਨੂੰ ਕਰੀਬ ਚਾਰ ਮਹੀਨੇ ਤੱਕ ਕ੍ਰਿਕਟ ’ਚੋਂ ਬਾਹਰ ਰਹਿਣਾ ਪੈ ਸਕਦਾ ਹੈ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਰਦਿਕ ਦੇ ਘੱਟੋ-ਘੱਟ 12 ਤੋਂ 16 ਹਫ਼ਤੇ (ਤਿੰਨ ਤੋਂ ਚਾਰ ਮਹੀਨੇ) ਤੱਕ ਕ੍ਰਿਕਟ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਤੱਕ ਫਿੱਟ ਹੋ ਜਾਵੇਗਾ। ਬੀਸੀਸੀਆਈ ਨੇ ਅੱਜ ਮੈਡੀਕਲ ਬੁਲੇਟਿਨ ਜਾਰੀ ਕੀਤਾ, ‘‘ਹਾਰਦਿਕ ਪਾਂਡਿਆ ਨੇ ਬੰਗਲੌਰ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ 22 ਸਤੰਬਰ ਨੂੰ ਭਾਰਤ ਦੇ ਆਖ਼ਰੀ ਟੀ-20 ਕੌਮਾਂਤਰੀ ਮੈਚ ਮਗਰੋਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਇੰਗਲੈਂਡ ਵਿੱਚ ਰੀਡ ਦੀ ਹੱਡੀ ਦੇ ਮਾਹਿਰ ਪੈਨਲ ਨਾਲ ਗੱਲ ਕੀਤੀ ਅਤੇ ਉਸ ਨੂੰ ਸਰਜਰੀ ਦੀ ਸਲਾਹ ਦਿੱਤੀ।... ਸ਼ੁੱਕਰਵਾਰ ਨੂੰ ਸਰਜਰੀ ਹੋਈ, ਜੋ ਸਫਲ ਰਹੀ।’’ ਹਾਰਦਿਕ ਨੇ ਅੱਜ ਇੰਸਟਾਗ੍ਰਾਮ ਅਕਾਊਂਟ ’ਤੇ ਫੋਟੋ ਪਾਉਂਦਿਆਂ ਲਿਖਿਆ, ‘‘ਸਰਜਰੀ ਸਫਲ ਰਹੀ। ਤੁਹਾਡਾ ਸਾਰਿਆਂ ਦਾ ਸ਼ੁੱਭਕਾਮਨਾਵਾਂ ਲਈ ਸ਼ੁਕਰੀਆ। ਛੇਤੀ ਹੀ ਵਾਪਸੀ ਕਰਾਂਗਾ। ਉਦੋਂ ਤੱਕ ਮੇਰੀ ਕਮੀ ਮਹਿਸੂਸ ਕਰੋ।’’ ਭਾਰਤ ਦਾ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਪਿੱਠ ਦੇ ਦਰਦ ਤੋਂ ਪ੍ਰੇਸ਼ਾਨ ਹੈ ਅਤੇ ਉਹ ਦੱਖਣੀ ਅਫਰੀਕਾ ਖ਼ਿਲਾਫ਼ ਚੱਲ ਰਹੀ ਟੈਸਟ ਲੜੀ ’ਚੋਂ ਬਾਹਰ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All