ਹਊਆ ਸੁਪਰਬੱਗ ਦਾ

ਡਾ. ਰਿਪੁਦਮਨ ਸਿੰਘ

ਪਿਛਲੇ ਦਿਨੀਂ ਮੀਡੀਆ ਵਿਚ ਸੁਪਰਬੱਗ-ਐਨ.ਡੀ.ਐਮ.-1 ਦੀ ਛਾਈ ਖਬਰ ਨੇ ਸੰਸਾਰ ਨੂੰ ਹਿਲਾ ਦਿੱਤਾ। ਇੰਨੀ ਦਹਿਸ਼ਤ ਪਈ ਕਿ ਸਟਾਰ ਟ੍ਰੈਕ ਫਿਲਮ ਦਾ ਡਾ: ਮੋਕਾਏ ਵੀ ਘਬਰਾਹਟ ਵਿਚ ਆ ਗਿਆ ਹੋਣੈ ਕਿ ਜਿਹੜੀ ਉਸ ਨੇ ਕੋਈ 15-20 ਸਾਲ ਪਹਿਲੋਂ ਫਿਲਮ ਵਿਚ ਬੱਗ ਦੀ  ਗੱਲ ਕੀਤੀ ਸੀ ਅੱਜ ਸੱਚ ਹੋ ਗਈ। ਉਸ ਵਿਚ ਦਿਖਾਇਆ ਸੀ ਕਿ ਇਕ ਬੈਕਟੀਰੀਆ ਜਿਸ ’ਤੇ ਕਿਸੇ ਵੀ ਦਵਾਈ ਦਾ ਅਸਰ ਨਹੀਂ ਹੋ ਰਿਹਾ ਅਤੇ ਕਲੋਨੀ ਦੀਆਂ ਕਲੋਨੀਆਂ ਖਤਮ ਕਰੀ ਜਾ ਰਿਹਾ ਹੈ, ਵਿਗਿਆਨੀ ਕੁਝ ਨਹੀਂ ਕਰ ਸਕੇ। ਬਹੁਤ ਡਰ ਲੱਗਿਆ ਸੀ ਉਹ ਵੇਖ ਕੇ। ਆਮ ਆਦਮੀ ਦੀ ਕੀ ਗੱਲ ਕੀਤੀ ਜਾਵੇ, ਜਦ ਪੁੱਛਿਆ ਗਿਆ ਕਿ ਬਾਈ ਜੀ ਸੁਪਰਬੱਗ ਫੈਲ ਰਿਹਾ ਹੈ ਕੁਝ ਪਤਾ ਹੈ ਇਸ ਬਾਰੇ, ਕੋਈ ਹੀਲਾ ਕੀਤਾ ਹੈ ਇਸ ਤੋਂ ਬਚਣ ਲਈ। ਪੰਜਾਬ ਦੀ ਆਮ ਜਨਤਾ ਵਿਚੋਂ ਬਹੁਤਿਆਂ ਨੇ ਕਿਹਾ ਬਾਈ ਜਦੋਂ ਕੁਝ ਹੋਵੇਗਾ ਦੇਖਿਆ ਜਾਊ ਹੁਣੇ ਤੋਂ ਕਿਉਂ ਫਿਕਰ ਵਿਚ ਮਰਿਆ ਜਾਵੇ। ਕਈਆਂ ਨੇ ਕਿਹਾ ਕਿ ਮੀਡੀਆ ਵਾਲੇ ਦਸਦੇ ਹਨ ਵੇਖਿਆ ਤਾਂ ਆਪਾਂ ਹਾਲੇ ਕਿਤੇ ਨਹੀਂ ਕਿਹੋ ਜਿਹਾ ਹੈ ਇਹ ਬੱਗ। ਬਹੁਤਿਆਂ ਨੂੰ ਤਾਂ ਇਸ ਦਾ ਨਾਮ ਵੀ ਲੈਣਾ ਨਹੀਂ ਆਉਂਦਾ। ਸੁਪਰਬਗ-ਐਨ.ਡੀ.ਐਮ.-1 ਦਾ ਪੂਰਾ ਨਾਮ ‘‘ਨਿਯੂ ਦਿਲੀ ਮੈੈਟਲੋੋ-ਬੀਟਾ-ਲੈਕਟੇਮੇਜ਼’’  ਬੈਕਟੀਰੀਆ ਹੈ। ਭਾਰਤ ਨੂੰ  ਨਿਯੂ ਦਿਲੀ ਨਾਂ ਤੋਂ ਚਿੜ ਹੈ। ਚਲੋ ਇਹ ਤਾਂ ਵਧੀਆ ਗੱਲ ਹੋਈ ਕਿ ਆਪਣੇ ਭਾਰਤ ਵਿਚ ਵੀ ਕੁਝ ਪੈਦਾ ਹੋਇਆ ਨਹੀਂ ਤਾਂ ਆਪਣੇ ਇਥੇ ਸਭ ਕੁਝ ਮੇਡ ਇੰਨ ਚਾਈਨਾ ਹੈ। ਬੈਕਟੀਰੀਆ ਤਾਂ ਕੁਦਰਤ ਨੇ ਪੈਦਾ ਕੀਤਾ ਹੋਣਾ, ਸ਼ੋਹਰਤ ਆਪਣੀ ਹੋ ਗਈ। ਵਿਗਿਆਨੀਆਂ ਦੀ ਅੰਤਰ ਰਾਸ਼ਟਰੀ ਟੋਲੀ ਨੇ ਕਿਹਾ ਕਿ ਜਿਹੜੇ ਵਿਦੇਸ਼ੀ ਲੋਕ ਭਾਰਤ ਅਤੇ ਪਾਕਿਸਤਾਨ ਆਪਣੇ ਇਲਾਜ ਲਈ ਆਏ, ਅਸਲ ਵਿਚ ਉਹੋ ਹੀ ਆਪਣੇ ਨਾਲ ਇਥੋਂ ਸੁਪਰਬੱਗ-ਐਨ.ਡੀ.ਐਮ.-1 ਦਾ ਬੈਕਟੀਰੀਆ ਨਾਲ ਲੈ ਕੇ ਗਏ ਅਤੇ ਬੈਕਟੀਰੀਏ ਨੇ ਅਗੇ ਅਗੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ। ਸਭ ਤੋਂ ਮਾੜੀ ਗੱਲ ਇਹ ਹੋਈ ਕਿ ਇਸ ਬੈਕਟੀਰੀਏ ’ਤੇ ਦਵਾਈ ਦਾ ਅਸਰ ਹੀ ਨਹੀਂ ਹੋ ਰਿਹਾ ਹੈ। ਇਸੇ ਦਾ ਤਾਂ ਖੌਫ ਸੰਸਾਰ ਨੂੰ ਅੰਦਰੋ ਅੰਦਰੀ ਖਾਈ ਜਾ ਰਿਹਾ ਹੈ। ਖਤਰੇ ਦੀ ਘੰਟੀ ਤਦੋਂ ਵੱਜਣ ਲੱਗੀ ਜਦੋਂ ਪਤਾ ਚਲਿਆ ਕਿ ਸੁਪਰਬੱਗ ਨੇ ਆਪਣੀਆਂ ਜੜ੍ਹਾਂ ਹਸਪਤਾਲਾਂ ਵਿਚ ਵੀ ਪਸਾਰ ਲਈਆਂ ਹਨ, ਜਿਥੇ ਬੀਮਾਰਾਂ ਦਾ ਇਲਾਜ ਕਰਦੇ ਹਾਂ ਉਹੋ ਹੀ ਬੀਮਾਰ ਹੋ ਗਏ। ਮੈਥੀਸਿਲਿਨ ਰਜ਼ਿਸਟੈਂਟ ਸਟੈਫੈਲੋਕੋਕਸ ਓਰੀਅਰਸ਼ (ਐਮ.ਆਰ.ਐਸ.ਏ.) ਵਾਂਗ ਦਵਾਈ ਰੋਧਕ ਬੈਕਟੀਰੀਆ ਹੀ ਹੈ ਸੁਪਰਬੱਗ ਜੋ ਤੇਜ਼ੀ ਨਾਲ ਵਧ ਫੁਲ ਰਿਹਾ ਹੈ। ਸੁਪਰਬੱਗ ’ਤੇ ਕਿਸੇ ਵੀ ਐਂਟੀਬਾਇਓਟਿਕ ਦਾ ਕੋਈ ਅਸਰ ਨਹੀਂ ਹੋ ਰਿਹਾ। ਇਥੋਂ ਤਕ ਕਿ ਸੰਸਾਰ ਦੀ ਸਭ ਤੋਂ ਸ਼ਕਤੀਸ਼ਾਲੀ ਕਾਰਬਾਪੀਨੀਮ ਵਰਗੀ ਐਂਟੀਬਾਇਓਟਿਕ ਦਵਾਈ ਵੀ ਕੁਝ ਨਹੀਂ ਵਿਗਾੜ ਸਕੀ ਇਸ ਦਾ। ਵਿਗਿਆਨੀਆਂ ਦਾ ਤਾਂ ਮੱਥਾ ਉਦੋਂ ਠਣਕਿਆ ਜਦੋਂ ਉਹ ਦਵਾਈਆਂ ਬੇ-ਅਸਰ ਹੋਣ ਲਗੀਆਂ ਜਿਨ੍ਹਾਂ ਨੂੰ ਐਮ.ਆਰ.ਐਸ.ਏ. ਅਤੇ ਸੀ-ਡਿਫੀਸਾਈਲ ਵਰਗੇ ਜਰਮਾਂ ਦੇ ਆਪਾਤਕਲੀਨ ਹਾਲਤਾਂ ਵਿਚ ਇਲਾਜ ਲਈ ਵਰਤਿਆ ਜਾਂਦਾ ਹੈ। ਸਾਰੇ ਵਿਚਾਰ ਕਰੋ ਕਿ ਬਹੁਤੀਆਂ ਬਿਮਾਰੀਆਂ ਅੱਜਕੱਲ੍ਹ ਠੀਕ ਕਿਉਂ ਨਹੀਂ ਹੁੰਦੀਆਂ ਤਾਂ ਇਕੋ ਗੱਲ ਪੱਲੇ ਪੈਂਦੀ ਹੈ ਕਿ ਕਿਤੇ ਬੀਮਾਰੀ ਦੇ ਜੀਵਾਣੂਆਂ ਵਿਚ ਐਨ.ਡੀ.ਐਮ.-1 ਤਾਂ ਨਹੀਂ ਹੈ। ਕਿਤੇ ਇਸ ਦਾ ਰੰਗ ਤਾਂ ਨਹੀਂ ਚੜ੍ਹ ਗਿਆ ਹੈ ਪਹਿਲੋਂ ਦੇ ਕਿਟਾਣੂਆਂ ਨੂੰ। ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਨਿਮੂਨੀਆਂ ਦੇ ਜਰਮ ਲੈਸੀਏਲਾ ਨਿਮੂਨੀਆਈ ਵਿਚ ਸੁਪਰਬੱਗ ਐਨ.ਡੀ.ਐਮ.-1 ਵੀ ਹੈ। ਅਜੇਹੇ ਜਰਮਾਂ ਦੀ ਬੀਮਾਰੀ ਵਿਚ ਯਕਦਮ ਤੇਜ਼ ਬੁਖਾਰ ਅਤੇ ਥੁੱਕ ਵਿਚ ਖੂਨ ਦੀ ਸ਼ਿਕਾਇਤ ਹੋਣ ਲਗਦੀ ਹੈ। ਪਰ ਪੂਰੇ ਸੰਸਾਰ ਵਿਚ ਕਲੇਬਸੀਏਲਾ ਨਿਮੂਨੀਆਈ ਤਾਂ ਗ੍ਰਾਮ ਨੇਗੈਟਿਵ ਬੈਕਟੀਰੀਆ ਆਮ ਮਿਲਦਾ ਹੈ ਫਿਰ ਨਵਾਂ ਕੀ ਹੈ। ਹਾਂ ਇਹ ਮੂਤਰ ਨਲੀ ’ਤੇ ਬਹੁਤ ਅਸਰ ਕਰਦਾ ਹੈ। ਪੇਟ ਦੀ ਬੀਮਾਰੀ ਵੀ ਪੈਦਾ ਕਰਦਾ ਹੈ। ਇਹੋ ਹੀ ਨਹੀਂ ਹਸਪਤਾਲਾਂ ਵਿਚ ਇਹ ਸਾਹ ਨਾਲ ਹੋਣ ਵਾਲਾ ਨਿਮੋਨੀਆਂ ਦਾ  ਕਾਰਨ ਵੀ ਬਣਦਾ ਹੈ। ਮੂੰਹ ’ਤੇ ਬੰਨ੍ਹੇ ਕਪੜੇ ਦੇ ਮਾਸਕ ਕੁਝ ਨਹੀਂ ਕਰ ਰਹੇ, ਇਸੇ ਲਈ ਕਿਹਾ ਜਾਣ ਲੱਗਾ ਹੈ ਕਿ ਹਸਪਤਾਲ ਵੀ ਇਸ ਬੱਗ ਤੋਂ  ਅਛੂਤੇ ਨਹੀਂ ਹਨ। ਬੀਮਾਰ ਹੋ ਗਏ ਹਨ ਆਪਣੇ ਹਸਪਤਾਲ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਈ-ਕੋਲਾਈ ਬੈਕਟੀਰੀਆ ਪਿਸ਼ਾਬ ਦੇ ਰਾਹ ਦੀ ਇਨਫੈਕਸ਼ਨ ਕਰਦਾ ਹੈ ਅਤੇ ਇਹ ਹਸਪਤਾਲ ਦੇ ਬਾਹਰ ਵੀ ਆਪਣਾ ਅਸਰ ਵਿਖਾਉਂਦਾ ਹੈ ਪਰ ਹੁਣ ਈ-ਕੋਲਾਈ ਵਿਚ ਵੀ ਸੁਪਰਬੱਗ ਐਨ.ਡੀ.ਐਮ.-1 ਦੇ ਨਿਸ਼ਾਨ ਮਿਲਣ ਕਰਕੇ ਡਰ ਵੱਧ ਗਿਆ ਹੈ ਕਿੳਂਕਿ ਈ-ਕੋਲਾਈ ਤੇ ਤਾਂ ਪਹਿਲੋਂ ਹੀ ਦਵਾਈਆਂ ਦਾ ਅਸਰ ਘਟ ਹੀ ਹੁੰਦਾ ਸੀ। ਇਕ ਕਰੇਲਾ ਦੂਜਾ ਨਿੱਮ ਚੜ੍ਹਿਆ, ਦੋਨੇ ਇਕਠੇ ਹੋ ਕੇ ਹੋਰ ਹੁੜਦੁੰਗ ਕਰਨਗੇ ਇਹੋ ਡਰ ਹੈ। ਦੋਨਾ ਨੇ ਮਿਲ ਕੇ ਫੈਟਲ ਨਿਮੋਨੀਆ ਨੂੰ ਜਨਮ ਦਿਤਾ। ਕਨੇਡਾ ਦੇ ‘‘ਦੀ ਲੈਨਸੈਟ ਸੰਕਰਾਮਿਕ ਬੀਮਾਰੀਆਂ’’ ਦੇ ਰਸਾਲੇ ਨੇ ਕਿਹਾ ਹੈ ਕਿ ਸੁਪਰਬੱਗ ਐਨ.ਡੀ.ਐਮ.-1 ਜ਼ਿਆਦਾਤਰ ਬੰਗਲਾ ਦੇਸ਼, ਪਾਕਿਸਤਾਨ ਅਤੇ ਭਾਰਤ ਵਿਚ ਆਮ ਹੋ ਰਿਹਾ ਹੈ ਅਤੇ ਇਥੋਂ ਜਿਹੜੇ ਵਿਦੇਸ਼ੀ ਸਸਤੇ ਇਲਾਜ ਦੇ ਲਾਲਚ ਵਿਚ ਇਲਾਜ ਲਈ ਵਿਸ਼ੇਸ਼ ਕਰ ਸਰਜਰੀ ਕਰਵਾਉਣ ਆਉਦੇ ਹਨ, ਆਪਣੇ ਨਾਲ ਆਪਣੇ ਆਪਣੇ ਮੁਲਕਾਂ ਨੂੰ ਲੈ ਜਾਂਦੇ ਹਨ ਇਸ ਨੂੰ। ਇਸ ਰਸਾਲੇ ਵਿਚ ਇਹ ਇੰਜ ਵੀ ਕਿਹਾ ਗਿਆ ਹੈ ਕਿ ‘‘ਵਿਦੇਸ਼ੀ ਮਰੀਜ਼ ਵਾਪਸ ਬ੍ਰਿਟੇਨ ਵਿਚ ਇਸ ਬੱਗ ਨੂੰ ਇੰਪੋਰਟ ਕਰਦੇ ਹਨ’’ ਭਾਵ ਇਹ ਤਾਂ ਪਹਿਲੋਂ ਹੀ ਬ੍ਰਿਟੇਨ ਵਿਚ ਸੀ ਫਿਰ ਕਿਉਂ ਭਾਰਤ ਬਦਨਾਮ ਕਰ ਦਿਤਾ ਗਿਆ- ਸੋਚਣ ਵਿਚਾਰਨ ਦੀ ਗੱਲ ਹੈ। ਵਿਗਿਆਨੀਆਂ ਨੇ ਭਾਰਤ ਵਿਚ ਚੇਨਈ ਅਤੇ ਹਰਿਆਣਾ ਦੇ ਹਸਪਤਾਲਾਂ ਵਿਚ ਸੈਂਪਲ ਲੈ ਕੇ ਨਤੀਜੇ ਕੱਢੇ ਕਿ 2007 ਤੋਂ 2009 ਤੱਕ ਸੁਪਰਬਗ ਐਨ.ਡੀ.ਐਮ.-1 ਦੇ 44 ਚੇਨਈ, 26 ਹਰਿਆਣੇ ਵਿਚ ਕੇਸ ਪਾਜ਼ੇਟਿਵ ਪਾਏ ਗਏ ਜਦ ਕਿ ਬ੍ਰਿਟੇਨ ਵਿਚ 37 ਅਤੇ 73 ਪਾਕਿਸਤਾਨ ਤੇ ਬੰਗਲਾਦੇਸ਼ ਦੇ ਵੱਖ ਵੱਖ ਖਿਤਿਆਂ ਵਿਚ ਮਿਲੇ। ਹੁਣ ਜਦੋਂ ਸੁਪਰਬੱਗ ਐਨ.ਡੀ.ਐਮ.-1 ਫੈਲ ਹੀ ਗਿਆ ਹੈ ਆਪਾਂ ਨੂੰ ਆਪਣਾ ਬਚਾਉ ਕਰਨ ਵੱਲ ਧਿਆਨ ਦੇਣਾ ਹੀ ਇਕੋ ਇਕ ਰਾਹ ਰਹਿ ਗਿਆ ਹੈ। ਇਸ ਬੱਗ ਦੀ ਰੋਕਥਾਮ ਲਈ ਸਾਨੂੰ ਸਾਰਿਆਂ ਨੂੰ ਸਭ ਤੋਂ ਪਹਿਲੋਂ ਆਪਣੀ ਅਤੇ ਆਲੇ-ਦੁਆਲੇ ਦੀ ਸਫਾਈ ਦਾ ਖਿਆਲ ਕਰਨਾ ਪੈਣਾ ਹੈ ਬਸ ਇਹੋ ਰਾਹ ਹੈ ਬਚਾਓ ਵਲ। ਸਭ ਤੋਂ ਪਹਿਲੋਂ ਸਾਡੇ ਡਾਕਟਰ, ਨਰਸਾਂ ਨੂੰ ਆਈਡਿਅਲ ਰੋਲ ਬਣਨਾ ਪਵੇਗਾ। ਕੇਵਲ ਕਿਤਾਬਾਂ ਵਿਚ ਪੜ੍ਹਨਾ ਤੇ ਪੜ੍ਹਾਉਣਾ ਹੀ ਨਹੀਂ ਜ਼ਰੂਰੀ, ਕਰਨਾ ਹੀ ਪਊਗਾ ਸੋ ਜ਼ਰੂਰੀ ਹੈ ਕਰਨਾ ਸ਼ੁਰੂ ਕਰ ਦੇਵੋ, ਤੁਰੰਤ। ਸੁਪਰਬੱਗ ਐਨ.ਡੀ.ਐਮ.-1 ਦੀ ਘਾਤਕਤਾ ਸਵਾਈਨ ਫਲੂ ਤੋਂ ਇਸ ਲਈ ਵੀ ਵੱਧ ਹੈ ਕਿਉਂ ਜੋ ਇਹ ਮਨੱੁਖੀ ਸਰੀਰ ਦੀ ਪ੍ਰਤੀਰੋਧਕ ਪ੍ਰਣਾਲੀ  ਨੂੰ ਹੀ ਤਹਿਸ ਨਹਿਸ ਕਰ ਦਿੰਦਾ ਹੈ। ਕਾਰਬਾਫਿਨੇਮ ਰਜਿਸਟਂੇਟ ਬੈਕਟੀਰੀਆ ਨਾਲ ਆਮ ਹੋਣ ਵਾਲੀਆਂ ਇੰਫੈਕਸ਼ਨ ਇਲਾਜ ਤੇ ਸਿਹਤ ਦਾ ਰੱਖ ਰਖਾਵ ਬਹੁਤ ਮਹਿੰਗਾ ਪਵੇਗਾ ਅਤੇ ਡਾਕਟਰਾਂ ਦੇ ਹੱਥ ਖੜ੍ਹੇ ਰਹਿ ਜਾਣਗੇ। ਕੁਝ ਤਾਂ ਆਪਣਾ ਵੀ ਹੱਥ ਹੈ ਕਿਸੇ ਬੀਮਾਰੀ ਦੇ ਪਨਪਣ ਵਿਚ, ਸਫਾਈ ਰਖਦੇ ਨਹੀਂ, ਹਰ ਕੋਈ ਸਰਕਾਰ ਨੂੰ ਦੋਸ਼ ਦੇ ਛੱਡਦਾ ਹੈ ਕਿ ਸਰਕਾਰ ਕੁਝ ਨਹੀਂ ਕਰਦੀ ਸਮਾਜ ਲਈ, ਪਰ ਆਪਾਂ ਕੀ ਕਰਦੇ ਹਾਂ।  ਥਾਂ ਥਾਂ ਥੁੱਕਣਾ,  ਮੂਤ ਕਰਨਾ, ਖੁੱਲ੍ਹੇ ਵਿਚ ਟੱਟੀ ਕਰਨੀ, ਇਹ ਕੁਝ ਸਰਕਾਰ ਆਪ ਤਾਂ ਨਹੀਂ ਕਰਦੀ। ਸਮੇਂ ਸਿਰ ਇਲਾਜ ਨਾ ਕਰਉਣਾ, ਡਰਦੇ ਰਹਿਣਾ ਸਾਧੂ ਸੰਤਾਂ ਦੇ ਚੱਕਰਾਂ ਵਿਚ ਰਹਿਣਾ- ਟੂਣੇ ਟਾਮਣ ਵਿਚ ਰੁਝਣਾ, ਫਜ਼ੂਲ ਦੀਆਂ ਗੱਲਾਂ ਹਨ। ਅਲਾਹੀ ਨੂਰ ਨੇ ਤਾਂ ਸਦਾ ਸੰਦੇਸ਼ ਦਿੱਤਾ ਹੈ ਕਿ ਹੱਥ ਮੂੁੰਹ ਚੰਗੀ ਤਰ੍ਹਾਂ ਸਾਫ ਰੱਖੋ, ਗੰਦਗੀ ਨਾ ਪਾਓ, ਇਕ ਦੂਜੇ ਦੀ ਸਮੇਂ ’ਤੇ ਲੋੜ ਪੈਣ ਤੇ ਸਹਾਇਤਾ ਕਰੋ, ਸੁਪਰਬੱਗ ਐਨ.ਡੀ.ਐਮ.-1 ਤਾਂ ਕੀ ਜਮਦੂਤ ਵੀ ਜੀਵ ਨੂੰ ਛੋਹ ਨਹੀਂ ਸਕਣਗੇ। ਸਰੀਰ ਆਪਣਾ ਹੈ ਜੀਵਨ ਵੀ ਆਪਣਾ, ਆਪਣੇ ਲਈ ਤਾਂ ਆਪਾਂ ਕਰ ਹੀ ਸਕਦੇ ਹਾਂ ਦੂਜਿਆਂ ਲਈ ਜੇ ਨਾ ਸਹੀ। ਘਰਾਂ ਵਿਚ, ਵੱਚ ਦੀ ਲਕੜ, ਗੰਧਕ, ਲੁਬਾਣ, ਹਲਦੀ ਦੀ ਧੂਣੀ ਤਾਂ ਕਰ ਹੀ ਸਕਦੇ ਹਾਂ। ਬਹੁਤ ਲਾਹੇਵੰਦ ਹੈ। ਆਪਣਾ ਹੱਥ ਜਗਨ ਨਾਥ ਵਾਲੀ ਗੱਲ ਹੈ ਸੋ ਸਾਰੇ ਇਕਜੁਟ ਹੋ ਸਫਾਈ ਦੀ ਅਤੇ ਸਿਹਤ ਦੀ ਮੁਹਿੰਮ ਆਪ ਛੇੜ ਦੇਈਏ। ਕੁਦਰਤ ਨਾਲ ਪੰਗਾ ਕਦੇ ਨਾ ਲਵੇ ਇਨਸਾਨ, ਬਹੁਤ ਮਹਿੰਗਾ ਪਵੇਗਾ, ਬੰਦਾ ਸਮਝੇ ਕਿ ਸੁਪਰਬੱਗ ਕੁਦਰਤ ਨਾਲ ਮਨੱੁਖ ਵਲੋਂ ਕੀਤੀ ਛੇੜ-ਛਾੜ ਦੀ ਸਜ਼ਾ ਤਾਂ ਨਹੀਂ...

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All