ਸ੍ਰੀਨਗਰ ’ਚ ਆਮ ਲੋਕਾਂ ਨੂੰ ਮਿਲੇ ਆਜ਼ਾਦ

ਸ੍ਰੀਨਗਰ, 21 ਸਤੰਬਰ

ਗੁਲਾਮ ਨਬੀ ਆਜ਼ਾਦ ਸ੍ਰੀਨਗਰ ਵਿੱਚ ਟਰਾਂਸਪੋਰਟਰਾਂ ਅਤੇ ਸ਼ਿਕਾਰਾ ਮਾਲਕਾਂ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਰੱਦ ਕੀਤੇ ਜਾਣ ਮਗਰੋਂ ਵਾਦੀ ਦੀ ਪਲੇਠੀ ਫੇਰੀ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਇੱਥੇ ਲਾਲ ਡੇਡ ਹਸਪਤਾਲ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਸ਼ੁੱਕਰਵਾਰ ਨੂੰ ਸ੍ਰੀਨਗਰ ਪਹੁੰਚੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਤਿੰਨ ਵਾਰ ਸ੍ਰੀਨਗਰ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਚਾਰ ਰੋਜ਼ਾ ਦੌਰੇ ਦੇ ਦੂਜੇ ਦਿਨ ਸ਼ਨਿੱਚਰਵਾਰ ਦੀ ਦੁਪਹਿਰ ਆਜ਼ਾਦ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਕਾਂਗਰਸ ਆਗੂ ਨੇ ਟੂਰਿਸਟ ਰਿਸੈਪਸ਼ਨ ਕੇਂਦਰ ਦਾ ਵੀ ਦੌਰਾ ਕੀਤਾ ਅਤੇ ਕਸ਼ਮੀਰ ਹਾਊਸਬੋਟ ਓਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਟਰਾਂਸਪੋਰਟਰਾਂ ਨਾਲ ਵੀ ਗੱਲਬਾਤ ਕੀਤੀ। ਦੱਸਣਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਦੀ ਇਹ ਫੇਰੀ ਸੁਪਰੀਮ ਕੋਰਟ ਵਲੋਂ ਸੂਬੇ ਦੇ ਦੌਰੇ ਦੀ ਇਜਾਜ਼ਤ ਦਿੱਤੇ ਜਾਣ ਮਗਰੋਂ ਹੀ ਸੰਭਵ ਹੋਈ ਹੈ। ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੋਮਵਾਰ ਨੂੰ ਆਜ਼ਾਦ, ਜੋ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਹਨ, ਨੂੰ ਚਾਰ ਜ਼ਿਲ੍ਹਿਆਂ—ਸ੍ਰੀਨਗਰ, ਜੰਮੂ, ਬਾਰਾਮੁੱਲਾ ਅਤੇ ਅਨੰਤਨਾਗ ਵਿੱਚ ਜਾ ਕੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ। ਆਜ਼ਾਦ ਦੇ ਵਕੀਲ ਅਤੇ ਸੀਨੀਅਰ ਐਡਵੋਕੇਟ ਏ.ਐੱਮ. ਸਿੰਘਵੀ ਨੇ ਬੈਂਚ ਨੂੰ ਦੱਸਿਆ ਸੀ ਕਿ ਕਾਂਗਰਸ ਆਗੂ ਸੂਬੇ ਵਿੱਚ ਜਾ ਕੇ ਲੋਕਾਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਨਾ ਚਾਹੁੰਦੇ ਹਨ। ਇਸ ਪਟੀਸ਼ਨ ਵਿੱਚ ਆਜ਼ਾਦ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਤਿੰਨ ਵਾਰ ਸੂਬੇ ’ਚ ਜਾਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ। -ਪੀਟੀਆਈ

ਪਾਕਿ ਵਲੋਂ ਗੋਲੀਬਾਰੀ ਕਾਰਨ 16 ਪਸ਼ੂ ਮਰੇ ਜੰਮੂ: ਜੰਮੂ ਕਸ਼ਮੀਰ ਦੇ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿਚ ਕੰਟਰੋਲ ਰੇਖਾ ਨੇੜੇ ਪੈਂਦੀਆਂ ਚੌਕੀਆਂ ਅਤੇ ਪਿੰਡਾਂ ਵਿੱਚ ਪਾਕਿਸਤਾਨ ਫੌਜ ਵਲੋਂ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ ਘੱਟੋ-ਘੱਟੋ 16 ਪਸ਼ੂ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਗੋਲੀਬਾਰੀ ਕਾਰਨ ਪ੍ਰਸ਼ਾਸਨ ਨੂੰ ਪੁਣਛ ਜ਼ਿਲ੍ਹੇ ਦੇ ਲਗਭਗ ਅੱਧੀ ਦਰਜਨ ਸਰਕਾਰੀ ਸਕੂਲਾਂ ਵਿੱਚ ਛੁੱਟੀ ਕਰਨੀ ਪਈ। ਰੱਖਿਆ ਤਰਜਮਾਨ ਨੇ ਦੱਸਿਆ ਕਿ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਰਾਜੌਰੀ ਦੇ ਨੌਸ਼ਹਿਰਾ ਖੇਤਰ, ਮੇਂਧੜ ਦੇ ਬਾਲਾਕੋਟ ਖੇਤਰ ਅਤੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕੇਰਨੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਹੈ। ਭਾਰਤੀ ਫੌਜੀ ਨੇ ਵੀ ਜਵਾਬੀ ਗੋਲੀਬਾਰੀ ਕੀਤੀ। -ਪੀਟੀਆਈ

ਵਾਦੀ ’ਚ ਈ-ਟੈਂਡਰ ਭਰਨ ਲਈ ਕੋਈ ਨਹੀਂ ਆਇਆ ਅੱਗੇ ਸ੍ਰੀਨਗਰ, (ਟ੍ਰਿਬਿਊਨ ਨਿਊਜ਼ ਸਰਵਿਸ): ਕਸ਼ਮੀਰ ਵਾਦੀ ’ਚ ਇੰਟਰਨੈੱਟ ਸੇਵਾਵਾਂ ’ਤੇ ਜਾਰੀ ਪਾਬੰਦੀਆਂ ਦਾ ਨੁਕਸਾਨ ਸੂਬਾ ਸਰਕਾਰ ਦੇ ਮਕੈਨੀਕਲ ਡਿਵੀਜ਼ਨ ਨੂੰ ਭੁਗਤਣਾ ਪਿਆ ਹੈ। ਉਨ੍ਹਾਂ ਬਰਫ਼ ਸਾਫ਼ ਕਰਨ ਵਾਲੀਆਂ ਮਸ਼ੀਨਾਂ ਲਈ ਟਿਊਬਾਂ ਦੇ ਨਾਲ ਟਾਇਰਾਂ ਦੀ ਸਪਲਾਈ ਵਾਸਤੇ ਈ-ਟੈਂਡਰ ਮੰਗੇ ਸਨ। ਇੰਟਰਨੈੱਟ ’ਤੇ ਪਾਬੰਦੀ ਕਾਰਨ ਕਿਸੇ ਵੀ ਠੇਕੇਦਾਰ ਨੇ ਆਨਲਾਈਨ ਬੋਲੀ ਨਹੀਂ ਲਾਈ। ਇਸ ਕਾਰਨ ਸਰਕਾਰ ਨੇ ਟੈਂਡਰ ਦਾ ਅਮਲ ਰੱਦ ਕਰ ਦਿੱਤਾ। ਸਰਕਾਰ ਵੱਲੋਂ ਨਵੀਆਂ ਸੜਕਾਂ ਬਣਾਉਣ ਸਮੇਤ ਹੋਰ ਕਈ ਕੰਮਾਂ ਦੇ ਆਨਲਾਈਨ ਟੈਂਡਰ ਮੰਗੇ ਹੋਏ ਹਨ।

ਕਸ਼ਮੀਰ ’ਚ ਕਈ ਥਾਈਂ ਪਾਬੰਦੀਆਂ ਹਟਾਈਆਂ ਸ੍ਰੀਨਗਰ: ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ਖੇਤਰ ਨੂੰ ਛੱਡ ਕੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚੋਂ ਅੱਜ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੰਦਵਾੜਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਇਹਤਿਆਤ ਵਜੋਂ ਪਾਬੰਦੀਆਂ ਜਾਰੀ ਹਨ। ਦੱਸਣਯੋਗ ਹੈ ਕਿ ਵਾਦੀ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮੌਕੇ ਮਸਜਿਦਾਂ ਅਤੇ ਦਰਗਾਹਾਂ ਵਿੱਚ ਵੱਡੇ ਇਕੱਠਾਂ ਦੌਰਾਨ ਹਿੰਸਾ ਦੇ ਖ਼ਦਸ਼ੇ ਦੇ ਮੱਦੇਨਜ਼ਰ ਪਾਬੰਦੀਆਂ ਲਈਆਂ ਗਈਆਂ ਸਨ, ਜਿਨ੍ਹਾਂ ਵਿੱਚ ਅੱਜ ਢਿੱਲ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚੋਂ ਪਾਬੰਦੀਆਂ ਘਟਾ ਦਿੱਤੀਆਂ ਗਈਆਂ ਹਨ ਪਰ ਉੱਤਰੀ ਕਸ਼ਮੀਰ ਸਥਿਤ ਹੰਦਵਾੜਾ ਵਿੱਚ ਅਜੇ ਵੀ ਕਰਫਿਊ ਜਾਰੀ ਹੈ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾ ਸਕੇ। ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਰੱਦ ਕੀਤੇ ਜਾਣ ਤੋਂ 48 ਦਿਨਾਂ ਬਾਅਦ ਵੀ ਵਾਦੀ ਦੇ ਕਈ ਹਿੱਸਿਆਂ ਵਿੱਚ ਅਜੇ ਤੱਕ ਮੋਬਾਈਲ ਅਤੇ ਇੰਟਰਨੈੱਂਟ ਸੇਵਾਵਾਂ ਠੱਪ ਪਈਆਂ ਹਨ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਬਲ ਤਾਇਨਾਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਵਿੱਚ ਸ਼ਨਿੱਚਰਵਾਰ ਨੂੰ ਲਗਾਤਾਰ 48ਵੇਂ ਦਿਨ ਬਾਜ਼ਾਰ ਬੰਦ ਰਹੇ, ਸੜਕਾਂ ’ਤੇ ਆਵਾਜਾਈ ਠੱਪ ਰਹੀ ਅਤੇ ਇੰਟਰਨੈੱਟ ਸੇਵਾਵਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ। ਉਨ੍ਹਾਂ ਦੱਸਿਆ ਕਿ ਵਾਦੀ ਵਿੱਚ ਲੈਂਡਲਾਈਨ ਫੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ ਅਤੇ ਮੋਬਾਈਲ ਫੋਨਾਂ ’ਤੇ ਕੇਵਲ ਕੁਪਵਾੜਾ ਤੇ ਹੰਦਵਾੜਾ ਵਿੱਚ ਵੁਆਇਸ ਕਾਲਾਂ ਬਹਾਲ ਕੀਤੀਆਂ ਗਈਆਂ ਹਨ। -ਪੀਟੀਆਈ

ਜੈਸ਼ ਦੇ ਦੋ ਸਮਰਥਕ ਗ੍ਰਿਫ਼ਤਾਰ ਜੰਮੂ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਪੁਲੀਸ ਨੇ ਕਈ ਥਾਈਂ ਛਾਪੇ ਮਾਰ ਕੇ ਜੈਸ਼-ਏ-ਮੁਹੰਮਦ ਦੇ ਦੋ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਇਸ ਜਥੇਬੰਦੀ ਦੇ ਪਹਿਲਾਂ ਕਠੂਆ ਵਿੱਚੋਂ ਕਾਬੂ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਟਰੱਕ ਮਾਲਕ ਸੁਹੇਲ ਅਹਿਮਦ ਲਾਟੂ ਵਾਸੀ ਗੁਲਸ਼ਨਾਬਾਦ (ਪੁਲਵਾਮਾ) ਅਤੇ ਬਸ਼ੀਰ ਅਹਿਮਦ ਲੋਨ ਵਾਸੀ ਰਾਜਪੁਰਾ (ਪੁਲਵਾਮਾ) ਸ਼ਾਮਲ ਹਨ। ਇਹ ਮੁਲਜ਼ਮ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਦੀ ਮੱਦਦ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All