ਸੇਂਟ ਸੋਲਜਰ ਸਕੂਲ ਦੀਆਂ ਖੋ-ਖੋ ਖਿਡਾਰਨਾਂ ਨੇ ਸੋਨ ਤਗਮੇ ਜਿੱਤੇ

ਖੋ-ਖੋ ਦੀ ਜੇਤੂ ਟੀਮ ਨਾਲ ਡਾ. ਕਿਸ਼ਨਪੁਰੀ ਅਤੇ ਟੀਮ ਕੋਚ। -ਫੋਟੋ: ਬੇਦੀ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 17 ਅਕਤੂਬਰ ਸੀਬੀਐੱਸਸੀ ਬੋਰਡ ਕਲਸੱਟਰ ਦੀਆਂ ਸੂਬਾ ਪੱਧਰੀ ਖੇਡਾਂ ਮਹਾਂਵੀਰ ਇੰਟਰਨੈਸ਼ਨਲ ਸਕੂਲ ਵਿਜੈਪੁਰ ਸਾਂਬਾ, ਜੰਮੂ ਵਿੱਚ ਹੋਈਆਂ ਜਿਸ ਵਿੱਚ ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੀਆਂ ਲੜਕੀਆਂ ਨੇ ਖੋ-ਖੋ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮੇ ਹਾਸਲ ਕੀਤੇ। ਇਸ ਬਾਰੇ ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਨੇ ਖੋ-ਖੋ ਵਿੱਚ ਸੋਨ ਤਗਮੇ ਜਿੱਤੇ ਅਤੇ ਸਕੂਲ ਦੀ ਸਾਰੀ ਦੀ ਸਾਰੀ ਟੀਮ ਕੌਮੀ ਖੇਡਾਂ ਵਾਸਤੇ ਚੁਣੀ ਗਈ।ਉਨ੍ਹਾਂ ਕਿਹਾ ਸਕੂਲ ਦੀ ਹੋਣਹਾਰ ਖਿਡਾਰਨ ਸੁਖਮਨਪ੍ਰੀਤ ਕੌਰ ਨੂੰ ਬੈਸਟ ਖੋ-ਖੋ ਖਿਡਾਰਨ ਦਾ ਖਿਤਾਬ ਮਿਲਿਆ। ਇਸੇ ਤਰ੍ਹਾਂ ਇਨ੍ਹਾਂ ਦੇ ਕੋਚ ਰੁਪਿੰਦਰ ਕੌਰ ਅਤੇ ਸਰਬਜੀਤ ਕੌਰ ਨੂੰ ਵੀ ਸਨਮਾਨਤ ਕੀਤਾ ਗਿਆ। ਸਕੂਲ ਪਹੁੰਚਣ ’ਤੇ ਸਕੂਲ ਦੇ ਮੇਨੈਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ , ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸਿਲਪਾ ਸ਼ਰਮਾ ਕੋਆਰਡੀਨੇਟਰ, ਨਰਿੰਦਰਪਾਲ ਕੌਰ ਕੋਆਰਡੀਨੇਟਰ, ਸੁਖਚੈਨ ਸਿੰਘ ਅਤੇ ਸਮੂਹ ਸਟਾਫ ਅਤੇ ਸਕੂਲ ਦੀ ਗਿੱਧਾ ਟੀਮ ਨੇ ਬੋਲੀਆਂ ਪਾ ਕੇ ਸ਼ਾਨਦਾਰ ਸਵਾਗਤ ਕੀਤਾ। ਐੱਮਡੀ ਕਿਸ਼ਨਪੁਰੀ ਨੇ ਇਨ੍ਹਾਂ ਦੇ ਕੋਚ ਰੁਪਿੰਦਰ ਕੌਰ, ਸੁਖਜਿੰਦਰ ਸਿੰਘ, ਸਰਬਜੀਤ ਕੌਰ, ਜਤਿੰਦਰ ਸਿੰਘ, ਸੰਤੋਖ ਸਿੰਘ ਦੀ ਸ਼ਲਾਘਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All