ਸਾਡਾ ਪਰਮਾਣੂ ਭੰਡਾਰਨ ਤੇਜ਼ੀ ਨਾਲ ਵਧ ਰਿਹੈ: ਇਰਾਨ

ਤਹਿਰਾਨ, 7 ਸਤੰਬਰ

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਬਹਿਰੂਜ਼ ਕਮਾਲਵੰਦੀ। -ਫੋਟੋ: ਪੀਟੀਆਈ

ਇਰਾਨ 2015 ਦੇ ਆਪਣੇ ਪਰਮਾਣੂ ਸਮਝੌਤੇ ਦੀ ਉਲੰਘਣਾ ਕਰਦਿਆਂ ਯੂਰੇਨੀਅਮ ਨੂੰ ਸੋਧਣ ਲਈ ਉੱਨਤ ਤਕਨੀਕ (ਸੈਂਟ੍ਰੀਫਿਊਜ਼) ਦੀ ਵਰਤੋਂ ਕਰ ਰਿਹਾ ਹੈ। ਇੱਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਚਿਤਾਵਨੀ ਦਿੱਤੀ ਕਿ ਸਮਝੌਤੇ ਨੂੰ ਬਚਾਉਣ ਲਈ ਯੋਰਪ ਕੋਲ ਨਵੀਆਂ ਸ਼ਰਤਾਂ ਦੀ ਪੇਸ਼ਕਸ਼ ਖਾਤਰ ਕਾਫੀ ਘੱਟ ਸਮਾਂ ਬਚਿਆ ਹੈ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਦੇ ਬੁਲਾਰੇ ਬਹਿਰੂਜ਼ ਕਮਾਲਵੰਦੀ ਦੇ ਬਿਆਨ ਤੋਂ ਸੰਕੇਤ ਮਿਲੇ ਹਨ ਕਿ ਜੇਕਰ ਇਰਾਨ ਪਰਮਾਣੂ ਹਥਿਆਰ ਬਣਾਉਣਾ ਚਾਹੁੰਦਾ ਹੈ ਤਾਂ ਮਾਹਿਰਾਂ ਦੇ ਅਨੁਮਾਨ ਮੁਤਾਬਕ ਹੁਣ ਉਹ ਇੱਕ ਸਾਲ ਤੋਂ ਘੱਟ ਸਮੇਂ ’ਚ ਲੋੜੀਂਦੀ ਸਮੱਗਰੀ ਇਕੱਠੀ ਕਰ ਲਵੇਗਾ। ਕਮਾਲਵੰਦੀ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡਾ ਭੰਡਾਰਨ ਤੇਜ਼ੀ ਨਾਲ ਵੱਧ ਰਿਹਾ ਹੈ। ਸਾਨੂੰ ਉਮੀਦ ਹੈ ਕਿ ਉਹ ਜਾਗਣਗੇ।’ ਇਰਾਨ ਦਾ ਕਹਿਣਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ। ਇਰਾਨ ਨੇ ਸਮਝੌਤੇ ’ਚ ਤੈਅ ਯੂਰੇਨੀਅਮ ਸੋਧਣ ਦੀ ਸੀਮਾ ਤੇ ਭੰਡਾਰਨ ਦੀ ਉਲੰਘਣਾ ਕੀਤੀ ਹੈ ਜਦਕਿ ਉਸ ਦਾ ਕਹਿਣਾ ਹੈ ਕਿ ਸਖਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਜੇਕਰ ਯੋਰਪ ਇਸ ਦਾ ਕੱਚਾ ਤੇਲ ਵੇਚਣ ਦਾ ਢੰਗ ਲੱਭ ਲੈਂਦਾ ਹੈ ਤਾਂ ਉਸ ਸਮਝੌਤੇ ਦੀਆਂ ਸ਼ਰਤਾਂ ਵੱਲ ਤੁਰੰਤ ਮੁੜ ਆਵੇਗਾ। ਸਮਝੌਤੇ ’ਚ ਇਰਾਨ ’ਤੇ ਪਾਬੰਦੀਆਂ ’ਚ ਰਾਹਤ ਬਦਲੇ ਯੂਰੇਨੀਅਮ ਦੀ ਸੋਧ ਨੂੰ ਸੀਮਤ ਕਰਨਾ ਹੈ। -ਪੀਟੀਆਈ

ਇਰਾਨ ਦੇ ਕਦਮ ਤੋਂ ਹੈਰਾਨ ਨਹੀਂ: ਐਸਪਰ ਪੈਰਿਸ: ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਅੱਜ ਕਿਹਾ ਕਿ ਉਹ ਇਰਾਨ ਦੇ ਯੂਰੇਨੀਅਮ ਭੰਡਾਰ ਵਧਾਉਣ ਲਈ ਉੱਨਤ ਸੈਂਟ੍ਰੀਫਿਊਜ਼ ਦੀ ਵਰਤੋਂ ਕਰਨ ਦਾ ਕਦਮ ਹੈਰਾਨ ਕਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਹੈਰਾਨ ਨਹੀਂ ਹਾਂ ਕਿ ਇਰਾਨ ਪਰਮਾਣੂ ਸਮਝੌਤੇ ਦੀ ਉਲੰਘਣਾ ਦਾ ਐਲਾਨ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਉਲੰਘਣਾ ਕਰ ਰਹੇ ਹਨ। ਉਨ੍ਹਾਂ ਪਹਿਲਾਂ ਵੀ ਕਈ ਸਾਲਾਂ ਤੱਕ ਪਰਮਾਣੂ ਸਮਝੌਤੇ ਦੀ ਉਲੰਘਣਾ ਕੀਤੀ ਹੈ। -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All