ਵੇਈਂ ਵਿਚ ਦੂਸ਼ਿਤ ਪਾਣੀ ਪਾਇਆ ਜਾ ਰਿਹੈ: ਸੀਚੇਵਾਲ

ਪੱਤਰ ਪ੍ਰੇਰਕ ਸ਼ਾਹਕੋਟ, 8 ਅਪਰੈਲ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ ਵਿਸਾਖੀ ਮਨਾਉਣ ਲਈ ਕੀਤੇ ਜਾਣ ਵਾਲੇ ਸਮਾਗਮਾਂ ਲਈ ਵੇਈਂ ਦੇ ਘਾਟਾਂ ਦੀ ਸਫਾਈ ਦਾ ਕੰਮ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਵਾਰ ਵੀ ਵਿਸਾਖੀ ਦੇ ਸਮਾਗਮ ਪਵਿੱਤਰ ਕਾਲੀ ਵੇਈਂ ਕੰਢੇ ਸੁਲਤਾਨਪੁਰ ਲੋਧੀ, ਫਤਿਹਵਾਲ, ਸੁਭਾਨਪੁਰ, ਭੁਲੱਥ ਅਤੇ ਨਿਰਮਲ ਕੁਟੀਆ ਗਾਲੋਵਾਲ ਵਿਖੇ 13-14 ਅਪਰੈਲ ਨੂੰ ਮਨਾਏ ਜਾ ਰਹੇ ਹਨ। ਸੇਵਾਦਾਰਾਂ ਤੇ ਸੰਗਤਾਂ ਵੱਲੋਂ ਵੇਈਂ ਦੀ ਸਾਫ-ਸਫਾਈ ਲਈ ਕਾਰ ਸੇਵਾ ਜਾਰੀ ਹੈ। ਇਨ੍ਹਾਂ ਦਿਨਾਂ ਵਿੱਚ ਕਾਲੀ ਵੇਈਂ ’ਚ ਹਾਈਸੈਂਥ ਬੂਟੀ ਦਾ ਬੀਜ ਵੱਡੀ ਪੱਧਰ ’ਤੇ ਪੈਦਾ ਹੁੰਦਾ ਹੈ ਜੋ ਬਹੁਤ ਬਰੀਕ ਹੋਣ ਕਾਰਨ ਕੱਢਣਾ ਮੁਸ਼ਕਲ ਹੁੰਦਾ ਹੈ। ਇਹ ਸਮੱਸਿਆ ਦੇਖਦਿਆਂ ਹੋਇਆ ਸੰਤ ਸੀਚੇਵਾਲ ਵੱਲੋਂ ਇਸ ਦੇ ਖਾਤਮੇ ਲਈ ਇੱਕ ਚੈਨ ਸਿਸਟਮ ਬਣਾਇਆ ਗਿਆ ਜਿਸ ਨਾਲ ਵੇਈਂ ਵਿੱਚੋਂ ਹਾਈਸੈਂਥ ਬੂਟੀ ਦਾ ਬੀਜ ਖਤਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਪਵਿੱਤਰ ਵੇਈਂ ਕਿਨਾਰੇ ਰਸਤੇ ਨੂੰ ਪੱਕਾ ਕਰਨ ਦੀ ਸੇਵਾ ਲਗਾਤਾਰ ਤਿੰਨ ਦਿਨ ਤੋਂ ਜਾਰੀ ਹੈ। ਨਵਾਂ ਨਨਕਾਣਾ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਇਸ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਹ ਰਸਤਾ ਇੱਕ ਲੱਖ ਤੋਂ ਵੱਧ ਇੱਟਾਂ ਦੀ ਲਾਗਤ ਨਾਲ ਤਿਆਰ ਹੋਵੇਗਾ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਵੇਈਂ ਨੂੰ ਸਰਕਾਰ ਵੱਲੋਂ ਪਵਿੱਤਰ ਵੇਈਂ ਐਲਾਨੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਭੁਲੱਥ, ਬੇਗੋਵਾਲ, ਰੇਲ ਕੋਚ ਫੈਕਟਰੀ ਨੇੜੇ ਕਲੋਨੀਆਂ ਆਦਿ ਸ਼ਹਿਰਾਂ ਦਾ ਗੰਦਾ ਪਾਣੀ ਵੇਈਂ ਵਿੱਚ ਪੈਣ ਕਾਰਨ ਦੇਸ਼ ਵਿਦੇਸ਼ ਤੋਂ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਨੂੰ ਤੁਰੰਤ ਰੋਕਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All