ਵਿਦੇਸ਼ ਵਿਚ ਟੈਸਟ ਮੈਚ ਜਿੱਤਣ ’ਤੇ ਦਰਜਾਬੰਦੀ ਲਈ ਦੁੱਗਣੇ ਅੰਕ ਮਿਲਣ: ਕੋਹਲੀ

ਅਭਿਆਸ ਸੈਸ਼ਨ ਦੌਰਾਨ ਫੁਟਬਾਲ ਖੇਡਦੇ ਹੋਏ ਵਿਰਾਟ ਕੋਹਲੀ। -ਫੋਟੋ: ਪੀਟੀਆਈ

ਪੁਣੇ, 9 ਅਕਤੂਬਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਵਿਦੇਸ਼ ਵਿਚ ਜਿੱਤ ਦਰਜ ਕਰਨ ’ਤੇ ਦੁੱਗਣੇ ਅੰਕ ਮਿਲਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਪੰਜ ਦਿਨਾ ਸਰੂਪ ਦਾ ਪੱਧਰ ਬਿਹਤਰ ਹੋਇਆ ਹੈ। ਫ਼ਿਲਹਾਲ ਲੜੀ ਵਿਚ ‘ਕਲੀਨ ਸਵੀਪ’ ਕਰਨ ਨਾਲ ਇਕ ਟੀਮ ਨੂੰ 120 ਅੰਕ ਮਿਲਦੇ ਹਨ ਭਾਵੇਂ ਉਹ ਦੋ ਮੈਚਾਂ ਦੀ ਲੜੀ ਹੋਵੇ ਜਾਂ ਪੰਜ ਮੈਚਾਂ ਦੀ। ਵਿਦੇਸ਼ ਵਿਚ ਖੇਡੀ ਗਈ ਲੜੀ ਹੋਵੇ ਜਾਂ ਆਪਣੀ ਧਰਤੀ ’ਤੇ। ਭਾਰਤ 160 ਅੰਕ ਲੈ ਕੇ ਚੋਟੀ ’ਤੇ ਹੈ। ਭਾਰਤ ਨੇ ਵੈਸਟ ਇੰਡੀਜ਼ ਨੂੰ 2-0 ਨਾਲ ਹਰਾ ਕੇ 120 ਅੰਕ ਲਏ ਹਨ। ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ’ਤੇ ਪਹਿਲੇ ਟੈਸਟ ਵਿਚ 203 ਦੌੜਾਂ ਦੀ ਮਿਲੀ ਜਿੱਤ ਨਾਲ 40 ਅੰਕ ਮਿਲੇ ਹਨ। ਕੋਹਲੀ ਨੇ ਖੁਸ਼ੀ ਜਤਾਈ ਕਿ ਹੁਣ ਟੀਮ ਡਰਾਅ ਲਈ ਖੇਡਣਾ ਨਹੀਂ ਚਾਹੇਗੀ। ਕੋਹਲੀ ਨੇ ਕਿਹਾ ਕਿ ਹਰ ਮੈਚ ਦਾ ਮਹੱਤਵ ਵੱਧ ਗਿਆ ਹੈ। ਪਹਿਲੇ ਤਿੰਨ ਮੈਚਾਂ ਦੀ ਲੜੀ ਵਿਚ ਡਰਾਅ ਲਈ ਖੇਡਿਆ ਸਕਦਾ ਹੈ ਪਰ ਹੁਣ ਟੀਮ ਜਿੱਤਣ ਲਈ ਖੇਡ ਰਹੀ ਹੈ ਤਾਂ ਕਿ ਵਾਧੂ ਅੰਕ ਲੈ ਸਕੇ। ਇਹ ਟੈਸਟ ਕ੍ਰਿਕਟ ਲਈ ਚੰਗਾ ਹੈ। ਭਾਰਤੀ ਕਪਤਾਨ ਨੇ ਕਿਹਾ ਕਿ ਮੈਚ ਹੁਣ ਵੱਧ ਰੁਮਾਂਚਕ ਹੋ ਰਹੇ ਹਨ। ਹਰ ਸੈਸ਼ਨ ਵਿਚ ਪੇਸ਼ੇਵਰ ਪ੍ਰਦਰਸ਼ਨ ਕਰਨਾ ਹੋਵੇਗਾ। ਖਿਡਾਰੀਆਂ ਨੂੰ ਆਪਣਾ ਪੱਧਰ ਲਗਾਤਾਰ ਬਿਹਤਰ ਕਰਨਾ ਹੋਵੇਗਾ। ਵਿਰਾਟ ਕੋਹਲੀ ਨੇ ਕਿਹਾ ਕਿ ਕੁਲਦੀਪ ਯਾਦਵ ਨੂੰ ਪਤਾ ਹੈ ਕਿ ਉਹ ਟੀਮ ਵਿਚੋਂ ਬਾਹਰ ਕਿਉਂ ਹੋਏ। ਉਨ੍ਹਾਂ ਕਿਹਾ ਕਿ ਟੀਮ ਵਿਚ ਕੋਈ ਵੀ ਸਵਾਰਥੀ ਨਹੀਂ ਹੈ ਤੇ ਹਰ ਖਿਡਾਰੀ ਇਹੀ ਸੋਚਦਾ ਹੈ ਕਿ ਉਹ ਟੀਮ ਲਈ ਕੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਨੂੰ ਪਤਾ ਹੈ ਕਿ ਭਾਰਤ ਵਿਚ ਖੇਡਦੇ ਸਮੇਂ ਅਸ਼ਵਿਨ ਤੇ ਜਡੇਜਾ ਪਹਿਲੀ ਪਸੰਦ ਹੋਣਗੇ ਕਿਉਂਕਿ ਉਹ ਬੱਲੇ ਨਾਲ ਵੀ ਯੋਗਦਾਨ ਦੇ ਸਕਦੇ ਹਨ। ਕੋਹਲੀ ਨੇ ਸਪੱਸ਼ਟ ਕੀਤਾ ਕਿ ਨਤੀਜੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸਹੀ ਢੰਗ ਨਾਲ ਬਦਲਾਅ ਕਰਨ ਨਾਲ ਸਕਾਰਾਤਮਕ ਸਿੱਟੇ ਨਿਕਲੇ ਹਨ। -ਪੀਟੀਆਈ

‘ਸ਼ਮੀ ਨੂੰ ਹੁਣ ਸਲਾਹ ਦੀ ਲੋੜ ਨਹੀਂ’ ਵਿਰਾਟ ਨੇ ਕਿਹਾ ਕਿ ਉਹ ਇਸ ਗੱਲ ਤੋਂ ਖੁਸ਼ ਹਨ ਕਿ ਟੀਮ ਦੇ ਖਿਡਾਰੀਆਂ ਨੇ ‘ਸਵਾਰਥ ਤੋਂ ਉੱਪਰ ਉੱਠ ਕੇ ਲਚਕੀਲੀ ਸੋਚ ਅਪਣਾਈ ਹੈ।’ ਇਸ ਨਾਲ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਖੇਡ ਵਿਚ ਬਦਲਾਅ ਆਇਆ ਹੈ। ਸੱਟਾਂ ਤੋਂ ਪ੍ਰੇਸ਼ਾਨ ਰਹਿਣ ਵਾਲੇ ਸ਼ਮੀ ਨੇ ਸਪਾਟ ਪਿਚ ’ਤੇ ਤਿੱਖੀ ਗੇਂਦਬਾਜ਼ੀ ਕੀਤੀ ਜਿਸ ਤੋਂ ਕਪਤਾਨ ਕਾਫ਼ੀ ਪ੍ਰਭਾਵਿਤ ਹੈ। ਵਿਰਾਟ ਨੇ ਕਿਹਾ ਕਿ ਸ਼ਮੀ ਹੁਣ ਵੱਧ ਜ਼ਿੰਮੇਵਾਰੀ ਨਾਲ ਖੇਡ ਰਹੇ ਹਨ ਤੇ ਹੁਣ ਇਹ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਕਿਹੜਾ ਸਪੈੱਲ ਸੁੱਟਣਾ ਹੈ। ਉਨ੍ਹਾਂ ਨੂੰ ਜਦ ਵੀ ਗੇਂਦ ਦਿੱਤੀ ਜਾਂਦੀ ਹੈ ਉਹ ਸਥਿਤੀ ਮੁਤਾਬਕ ਢਲ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All