ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ

ਸ਼ਿਕਾਗੋ, 17 ਅਕਤੂਬਰ ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਚਾਰਲਸ ਕੋਨਵੇਲ ਖ਼ਿਲਾਫ਼ ਮੁਕਾਬਲੇ ਦੌਰਾਨ ਸਿਰ ’ਚ ਸੱਟ ਵੱਜਣ ਤੋਂ ਚਾਰ ਦਿਨ ਬਾਅਦ ਬੀਤੇ ਦਿਨ ਦੇਹਾਂਤ ਹੋ ਗਿਆ। ਪ੍ਰਮੋਟਰ ਲਾਓ ਡਿਬੈਲਾ ਨੇ ਕਿਹਾ ਕਿ ਪੈੱਟ੍ਰਿਕ ਡੇਅ ਨੇ ਨਾਰਥ-ਵੈਸਟਰਨ ਮੈਮੋਰੀਅਲ ਹਸਪਤਾਲ ’ਚ ਆਖਰੀ ਸਾਹ ਲਏ। ਉਹ 27 ਸਾਲਾਂ ਦਾ ਸੀ। ਡਿਬੈਲਾ ਨੇ ਆਪਣੀ ਵੈੱਬਸਾਈਟ ’ਤੇ ਬਿਆਨ ਦਿੱਤਾ, ‘ਉਸ ਦੇ ਪਰਿਵਾਰਕ ਮੈਂਬਰ, ਕਰੀਬੀ ਮਿੱਤਰ ਤੇ ਮੁੱਕੇਬਾਜ਼ੀ ਟੀਮ ਦੇ ਮੈਂਬਰ ਉਸ ਸਮੇਂ ਉਸ ਦੇ ਨਾਲ ਸੀ। ਉਹ ਇੱਕ ਪੁੱਤਰ, ਭਰਾ ਤੇ ਬਹੁਤ ਹੀ ਚੰਗਾ ਦੋਸਤ ਸੀ।’ ਪੈੱਟ੍ਰਿਕ ਡੇਅ ਸ਼ਨਿਚਰਵਾਰ ਨੂੰ ਵਿਨਟਰੱਸਟ ਐਰੇਨਾ ’ਚ ਦਸਵੇਂ ਗੇੜ ’ਚ ਨਾਕਆਊਟ ਹੋ ਗਿਆ। ਇਸ ਦੌਰਾਨ ਉਸ ਦੇ ਸਿਰ ’ਚ ਸੱਟ ਵੱਜੀ ਤੇ ਉਸ ਨੂੰ ਸਟਰੈਚਰ ’ਚ ਪਾ ਕੇ ਰਿੰਗ ਤੋਂ ਬਾਹਰ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਉਸ ਦੇ ਦਿਮਾਗ ਦਾ ਅਪਰੇਸ਼ਨ ਹੋਇਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਸਨਅਤਕਾਰਾਂ ਨੂੰ ਦਿਹਾਤੀ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਖ਼ਿਲਾਫ਼ ਰੋਸ...

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਸੰਭਾਵਿਤ ਕਾਨੂੰਨਾਂ ਨਾਲ ਖੇਤੀ ਖੇਤਰ ’ਤੇ ਵੱਡੀ ਆਫ਼ਤ ਆਉਣ ਦੇ ਆਸਾਰ: ਮਾਹ...

ਸ਼ਹਿਰ

View All