ਮੁੱਕੇਬਾਜ਼ੀ: ਪਟਿਆਲੇ ਦੀਆਂ ਕੁੜੀਆਂ ਬਣੀਆਂ ਪੰਜਾਬ ਚੈਪੀਅਨ

ਅੱਵਲ ਰਹੀ ਪਟਿਆਲਾ ਜ਼ਿਲ੍ਹੇ ਦੀ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਿੰ. ਤੋਤਾ ਸਿੰਘ ਚਹਿਲ ਤੇ ਪ੍ਰਬੰਧਕ।

ਰਵੇਲ ਸਿੰਘ ਭਿੰਡਰ ਪਟਿਆਲਾ, 17 ਅਕਤੂਬਰ ਇੱਥੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ’ਚ ਚੱਲ ਰਹੀਆਂ ਪੰਜਾਬ ਸਕੂਲ ਖੇਡਾਂ ਦੇ ਮੁੱਕੇਬਾਜ਼ੀ ਅੰਡਰ-19 ਮੁਕਾਬਲਿਆਂ ’ਚ ਪਟਿਆਲਾ ਜ਼ਿਲ੍ਹੇ ਦੀਆਂ ਲੜਕੀਆਂ ਨੇ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਕੁਲਭੂਸ਼ਨ ਸਿੰਘ ਬਾਜਵਾ ਦੀ ਦੇਖ-ਰੇਖ ’ਚ ਹੋਈਆਂ ਇਨ੍ਹਾਂ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ਐਵਾਰਡੀ ਤੇ ਏਈਓ ਰਾਜਿੰਦਰ ਸਿੰਘ ਨੇ ਅਦਾ ਕੀਤੀ। ਇਨ੍ਹਾਂ ਮੁਕਾਬਲਿਆਂ ਦੇ ਅੰਡਰ-19 ਵਰਗ ’ਚ ਪਟਿਆਲਾ ਜ਼ਿਲ੍ਹੇ ਨੇ 13 ਅੰਕਾਂ ਨਾਲ ਪਹਿਲਾ, ਸੰਗਰੂਰ ਨੇ 11 ਅੰਕਾਂ ਨਾਲ ਦੂਸਰਾ ਤੇ ਅੰਮ੍ਰਿਤਸਰ ਜ਼ਿਲ੍ਹੇ ਨੇ 9 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਵਰਗ ਦੇ 45 ਕਿਲੋ ਭਾਰ ਵਰਗ ’ਚ ਪ੍ਰਿਯਾ ਸ਼ਰਮਾ ਅੰਮ੍ਰਿਤਸਰ, 48 ਕਿਲੋ ਵਰਗ ’ਚ ਏਕਤਾ ਸਰੋਜ ਪੀਆਈਐੱਸ ਮੁਹਾਲੀ, 51 ਕਿਲੋ ’ਚ ਸੰਦੀਪ ਕੌਰ ਪਟਿਆਲਾ, 54 ਕਿਲੋ ਵਰਗ ’ਚ ਦਿਲਵਿੰਦਰ ਕੌਰ ਸਾਈ ਮਸਤੂਆਣਾ, 57 ਕਿਲੋ ਵਰਗ ’ਚ ਰਜ਼ੀਆ ਸੁਲਤਾਨਾ ਸੰਗਰੂਰ, 60 ਕਿਲੋ ਵਰਗ ’ਚ ਅਲੀਸ਼ਾ ਪੀਆਈਐੱਸ ਮੁਹਾਲੀ, 64 ਕਿਲੋ ’ਚ ਕਿਰਨਜੀਤ ਕੌਰ ਪਟਿਆਲਾ, 69 ਕਿਲੋ ’ਚ ਦੀਪ ਸ਼ਿਖਾ ਕਪੂਰਥਲਾ, 75 ਕਿਲੋ ’ਚ ਦੀਕਸ਼ਾ ਰਾਜਪੂਤ ਅੰਮ੍ਰਿਤਸਰ, 80 ਕਿਲੋ ’ਚ ਕੋਮਲ ਪਟਿਆਲਾ, 80 ਕਿਲੋ ਤੋਂ ਵੱਧ ਭਾਰ ਵਰਗ ’ਚ ਨਿਕਿਤਾ ਜਲੰਧਰ ਨੇ ਸੋਨ ਤਗ਼ਮੇ ਜਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All