ਮੁਲਤਾਨੀ ਮੱਲ ਮੋਦੀ ਕਾਲਜ ਨੇ ਕ੍ਰਿਕਟ ਚੈਂਪੀਅਨਸ਼ਪ ਜਿੱਤੀ

ਜੇਤੂਆਂ ਨੂੰ ਇਨਾਮ ਵੰਡਦੇ ਹੋਏ ਡਾ. ਖੁਸ਼ਵਿੰਦਰ ਕੁਮਾਰ ਤੇ ਹੋਰ। -ਫੋਟੋ: ਭਿੰਡਰ

ਨਿੱਜੀ ਪੱਤਰ ਪ੍ਰੇਰਕ ਪਟਿਆਲਾ, 9 ਅਕਤੂਬਰ ਕ੍ਰਿਕਟ ਹੱਬ ਫੋਕਲ ਪੁਆਇੰਟ, ਪਟਿਆਲਾ ਵਿਚ ਸਮਾਪਤ ਹੋਏ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਟੀਮ ਨੇ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ ਹੈ। ਮੋਦੀ ਕਾਲਜ ਦੀ ਟੀਮ ਨੇ ਪਹਿਲਾਂ ਬੈਟਿੰਗ ਕਰਦੇ ਹੋਏ 20 ਓਵਰਾਂ ਵਿਚ 2 ਵਿਕਟਾਂ ਗਵਾ ਕੇ 178 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਨੂੰ 12 ਓਵਰਾਂ ਵਿੱਚ 92 ਦੌੜਾਂ ’ਤੇ ਆਲ-ਆਊਟ ਕਰਕੇ ਮੈਚ ਵਿੱਚ ਜਿੱਤ ਹਾਸਿਲ ਕੀਤੀ। ਇਸ ਫਾਈਨਲ ਮੈਚ ਵਿੱਚ ਮੋਦੀ ਕਾਲਜ ਦੇ ਸਨਵੀਰ ਸਿੰਘ ਨੂੰ 62 ਦੌੜਾਂ ਬਣਾਉਣ ਲਈ ਮੈਨ ਆਫ਼ ਦਾ ਮੈਚ ਅਵਾਰਡ ਦਿੱਤਾ ਗਿਆ। ਮੈਚ ਦਾ ਉਦਘਾਟਨ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ। ਮੈਚ ਦੇ ਅਖੀਰ ’ਚ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਫੋਕਲ ਪੁਆਇੰਟ ਐਸੋਸੀਏਸ਼ਨ ਪਟਿਆਲਾ ਦੇ ਸਾਬਕਾ ਪ੍ਰਧਾਨ ਭਰਤ ਇੰਦਰ ਸਿੰਘ ਤੇਜਾ ਅਤੇ ਐੱਮਸੀ ਰਾਜੇਸ਼ ਮੰਡੋਰਾ ਨੇ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਟੀਮ ਦੇ ਕਾਲਜ ਪੰਹੁਚਣ ’ਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਡੀਨ ਸਪੋਰਟਸ ਡਾ. ਗੁਰਦੀਪ ਸਿੰਘ ਤੇ ਖੇਡ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ, ਪ੍ਰੋ. ਹਰਨੀਤ ਸਿੰਘ ਅਤੇ ਪ੍ਰੋ. ਮਿਸ ਮਨਦੀਪ ਕੌਰ ਨੇ ਖਿਡਾਰੀਆਂ ਦਾ ਸਵਾਗਤ ਕੀਤਾ। ਮੋਦੀ ਕਾਲਜ ਦੀ ਟੀਮ ਵਿਚ ਪ੍ਰਿੰਸ ਬਲਵੰਤ ਰਾਏ (ਕਪਤਾਨ), ਸਨਵੀਰ ਸਿੰਘ, ਰਾਹੁਲ ਸਿੰਘ, ਪਾਰਸ ਜੈਦਿਕਾ, ਵਿਸ਼ਵਜੀਤ ਸਿੰਘ, ਰਾਹੁਲ ਪ੍ਰਸਾਦ, ਪਾਰਸ, ਪੁਲਕਿਤ, ਹਰਸ਼ ਅਹੂਜਾ, ਕੋਵਿੰਦ ਗੁੱਜਰ, ਜਸਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਨੁਰਾਗ , ਵਿਸ਼ਾਲ ਸਿੰਘ, ਮਨੀਸ਼ ਤੇ ਕਰਨਪ੍ਰੀਤ ਸਿੰਘ ਬਦੇਸਾ ਖਿਡਾਰੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All