ਮਹਿੰਗਾਈ ਦਰ 16 ਮਹੀਨਿਆਂ ਬਾਅਦ ਦੋਹਰੇ ਅੰਕੜੇ ’ਚ ਪੁੱਜੀ

ਨਵੀਂ ਦਿੱਲੀ : ਦੇਸ਼ ਵਿਚ ਮਹਿੰਗਾਈ ਦੀ ਦਰ 16  ਮਹੀਨਿਆਂ ਦੌਰਾਨ ਪਹਿਲੀ ਵਾਰ ਸਾਰੇ ਹੱਦਾਂ-ਬੰਨ੍ਹੇ ਟੱਪਦੀ ਹੋਈ ਦੋ ਅੰਕਾਂ ਵਿਚ ਜਾ ਪੁੱਜੀ। ਬੀਤੇ ਫਰਵਰੀ ਮਹੀਨੇ ਮੁਦਰਾ ਸਫੀਤੀ ਦੀ ਇਹ ਦਰ 10.06 ਫੀਸਦੀ ਦਰਜ ਕੀਤੀ ਗਈ। ਉਂਜ ਅੰਦਾਜ਼ਾ ਹੈ ਕਿ ਅਪਰੈਲ ਮਹੀਨੇ ਦੌਰਾਨ ਇਹ ਦਰ ਘੱਟ ਕੇ 9.59 ਫੀਸਦੀ ਰਹਿ ਗਈ ਸੀ। ਫਰਵਰੀ ਮਹੀਨੇ ਵਿਚ ਮਹਿੰਗਾਈ ਦਰ ਦਾ ਆਰਜ਼ੀ ਅੰਦਾਜ਼ਾ 8.89 ਫੀਸਦੀ ਵਜੋਂ ਲਾਇਆ ਗਿਆ ਸੀ ਪਰ ਇਸ ਦੇ ਪੱਕੇ ਅੰਕੜੇ ਆਉਣ ਉਤੇ ਜ਼ਾਹਿਰ ਹੋ ਗਿਆ ਕਿ ਉਦੋਂ ਮਹਿੰਗਾਈ ਦਰ ਦੋ ਅੰਕਾਂ ਵਿਚ ਪੁੱਜ ਗਈ ਸੀ।

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All