ਮਹਿਬੂਬਾ ਨੂੰ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕੀਤਾ

ਸ੍ਰੀਨਗਰ, 7 ਅਪਰੈਲ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਉਨ੍ਹਾਂ ਦੀ ਅਧਿਕਾਰਿਤ ਰਿਹਾਇਸ਼ ’ਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਨਜ਼ਰਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਬੂਬਾ, ਜਨਤਕ ਸੁਰੱਖਿਆ ਕਾਨੂੰਨ (ਪੀਐੱਸਏ) ਅਧੀਨ ਨਜ਼ਰਬੰਦ ਹਨ। ਉਹ ਪਿਛਲੇ ਸਾਲ ਪੰਜ ਅਗਸਤ ਤੋਂ ਨਜ਼ਰਬੰਦ ਹਨ ਜਦੋਂ ਕੇਂਦਰ ਸਰਕਾਰ ਨੇ ਸੂਬੇ ਤੋਂ ਵਿਸ਼ੇਸ਼ ਰੁਤਬਾ ਵਾਪਸ ਲੈ ਕੇ ਇਸ ਨੂੰ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਤਬਦੀਲ ਕਰ ਦਿੱਤਾ ਸੀ। ਯੂਨੀਅਨ ਟੈਰੀਟਰੀ (ਕੇਂਦਰੀ ਸ਼ਾਸਿਤ) ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਅਧਿਕਾਰਿਤ ਆਦੇਸ਼ ਮੁਤਾਬਕ ਸਰਕਾਰ ਦੇ ਹੁਕਮਾਂ ’ਤੇ ਮਹਿਬੂਬਾ ਮੁਫ਼ਤੀ ਨੂੰ ਸ੍ਰੀਨਗਰ ਦੇ ਗੁਪਕਾਰ ਰੋਡ ਸਥਿਤ ਫੇਅਰਵਿਊ ਵਿੱਚ ਤਬਦੀਲ ਕੀਤਾ ਗਿਆ ਹੈ। ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਟਵੀਟ ਕਰਦਿਆਂ ਕਿਹਾ ਕਿ ਉਸ ਦੀ ਸਿਆਸੀ ਵਿਰੋਧੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ’ਤੇ ਲਾਇਆ ਪੀਐੱਸਪੀ ਹਟਾਉਣਾ ਚਾਹੀਦਾ ਹੈ। ਉਨ੍ਹਾਂ ਮਹਿਬੂਬਾ ਨੂੰ ਰਿਹਾਅ ਨਾ ਕਰਨ ਦੀ ਨਿੰਦਾ ਕੀਤੀ। ਇੰਜ ਹੀ ਦਿ ਜੰਮੂ-ਕਸ਼ਮੀਰ ਪੀਪਲਜ਼ ਕਾਨਫਰੰਸ ਦੇ ਮੁੱਖ ਬੁਲਾਰੇ ਜੁਨੈਦ ਅਜ਼ੀਮ ਮੱਟੂ ਨੇ ਕਿਹਾ ਕਿ ਮਹਿਬੂਬਾ, ਜੇਕੇਪੀਸੀ ਦੇ ਚੇਅਰਮੈਨ ਸਜਾਦ ਲੋਨ ਤੇ ਹੋਰ ਸਿਆਸੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਮਹਿਬੂਬਾ ਦੀ ਧੀ ਇਲਤਿਜ਼ਾ ਮੁਫ਼ਤੀ ਨੇ ਆਪਣੀ ਮਾਂ ਦੀ ਨਜ਼ਰਬੰਦੀ ਵਧਾਉਣ ਨੂੰ ਗ਼ੈਰ-ਵਾਜਬ ਦੱਸਿਆ ਹੈ ਅਤੇ ਉਨ੍ਹਾਂ ਨੂੰ ਛੱਡਣ ਦੀ ਮੰਗ ਕੀਤੀ। -ਪੀਟੀਆੲ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All