ਮਲੇਰੀਏ ਕਾਰਨ ਮੌਤਾਂ ਨੂੰ ਰੋਕਣਾ 2015 ਤਕ ਸੰਭਵ: ਰੇਅ

ਸੰਯੁਕਤ ਰਾਸ਼ਟਰ, 15 ਅਪਰੈਲ ਵਿਸ਼ਵ ਵਿੱਚ ਹਰੇਕ ਸਾਲ ਮਲੇਰੀਏ ਨਾਲ ਕਰੀਬ ਦਸ ਲੱਖ ਮੌਤਾਂ ਹੁੰਦੀਆਂ ਹਨ। ਸਾਲ 2015 ਤਕ ਇਸ ਨਾਲ ਹੋਣ ਵਾਲੀਆਂ  ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਕੌਮਾਂਤਰੀ ਭਾਈਚਾਰਾ, ਇਸ ਸਾਲ ਦੇ ਅੰਤ ਤਕ ਮਲੇਰੀਏ ਨਾਲ ਜੂਝਣ ਵਾਲੇ ਦੇਸ਼ਾਂ ਨੂੰ ਲੋੜੀਂਦੀਆਂ ਮੱਛਰ ਦਾਨੀਆਂ ਮੁਹੱਈਆ ਕਰਵਾ ਦੇਵੇ। ਇਹ ਜਾਣਕਾਰੀ   ਸੰਯੁਕਤ ਰਾਸ਼ਟਰ ਮਾਹਿਰ ਰੇਅ ਚੈਂਬਰਸ ਨੇ ਦਿੱਤੀ। ਉਨ੍ਹਾਂ ਨੇ ਯੂ. ਐਨ. ਖ਼ਬਰ ਏਜੰਸੀ ਨੂੰ ਦੱਸਿਆ ਕਿ ਮਲੇਰੀਏ ਦਾ ਇਲਾਜ ਹੈ ਤੇ ਇਸ ਤੋਂ ਬਚਿਆ ਵੀ ਜਾ ਸਕਦਾ ਹੈ।  ਡਾਇਰੀਆ ਤੋਂ ਬਾਅਦ, ਮਲੇਰੀਏ ਕਾਰਨ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਅਫਰੀਕਾ ’ਚ ਮਲੇਰੀਏ ਨਾਲ ਬੱਚਿਆਂ ਦੀਆਂ ਸਭ ਤੋਂ ਵੱਧ ਜਾਨਾਂ ਜਾਂਦੀਆਂ ਹਨ। ਇਸ ਕਾਰਨ ਹਰੇਕ ਸਾਲ ਉਤਪਾਦਨ ਪੱਖੋਂ ਕਰੀਬ 12 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ ਹੈ। -ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All