ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ

ਲੰਡਨ, 7 ਅਪਰੈਲ ਬਰਤਾਨੀਆ ਦੇ ਕਾਰਡਿੱਫ ਦੇ ਇੱਕ ਹਸਪਤਾਲ ’ਚ ਭਾਰਤੀ ਮੂਲ ਦੇ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਸਰਜਨ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਇੱਥੇ ਮੈਡੀਕਲ ਅਮਲੇ ਨਾਲ ਸਬੰਧਤ ਕਈ ਵਿਅਕਤੀਆਂ ਦੀ ਕੋਵਿਡ-19 ਕਾਰਨ ਮੌਤ ਹੋ ਚੁੱਕੀ ਹੈ। ਜਿਤੇਂਦਰ ਕੁਮਾਰ ਰਾਠੌੜ ਵੇਲਜ਼ ਦੇ ਯੂਨੀਵਰਸਿਟੀ ਹਸਪਤਾਲ (ਯੂਐੱਚਡਬਲਯੂ) ’ਚ ਦਿਲ ਦੇ ਰੋਗਾਂ ਸਬੰਧੀ ਸਹਾਇਕ ਸਰਜਨ ਸਨ ਤੇ ਉਹ ਕੌਮੀ ਸਿਹਤ ਸੇਵਾਵਾਂ (ਐੱਨਐੱਚਐੱਸ) ਲਈ ਸੇਵਾਵਾਂ ਦੇ ਰਹੇ ਨੇ। ਕਾਰਡਿੱਫ ਤੇ ਵੇਲ ਯੂਨੀਵਰਸਿਟੀ ਹੈਲਥ ਬੋਰਡ ਨੇ ਜਿਤੇਂਦਰ ਕੁਮਾਰ ਰਾਠੌੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਜੀਤੂ ਨੂੰ ਹਮੇਸ਼ਾ ਯਾਦ ਰੱਖਣਗੇ। 58 ਸਾਲਾ ਜਿਤੇਂਦਰ ਨੇ ਭਾਰਤ ’ਚ ਮੈਡੀਕਲ ਦੀ ਪੜ੍ਹਾਈ ਕੀਤੀ। ਉਹ 1990 ਤੋਂ ਦਿਲ ਦੀਆਂ ਬਿਮਾਰੀਆਂ ਨਾਲ ਸਬੰਧਤ ਵਿਭਾਗ ’ਚ ਸੇਵਾਵਾਂ ਦੇ ਰਹੇ ਸਨ ਤੇ 2006 ’ਚ ਉਹ ਵੇਲਜ਼ ਦੇ ਯੂਨੀਵਰਸਿਟੀ ਹਸਪਤਾਲ ਨਾਲ ਜੁੜ ਗਏ ਸੀ। ਬੋਰਡ ਨੇ ਸ੍ਰੀ ਰਾਠੌੜ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ‘ਉਹ ਆਪਣੇ ਮਰੀਜ਼ਾਂ ਪ੍ਰਤੀ ਬਹੁਤ ਹੀ ਜ਼ਿਆਦਾ ਸਮਰਪਿਤ ਸਰਜਨ ਸਨ। ਉਹ ਆਪਣੇ ਮਰੀਜ਼ਾਂ ਦਾ ਬਹੁਤ ਖ਼ਿਆਲ ਰੱਖਦੇ ਸਨ।’ -ਪੀਟੀਆਈ

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All