ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ

ਨਵੀਂ ਦਿੱਲੀ ਸਥਿਤ ਅੰਬੇਡਕਰ ਭਵਨ ’ਚ ਵੀਰਵਾਰ ਨੂੰ ਮਾਤ ਭਾਸ਼ਾ ਦਿਵਸ ਮੌਕੇ ਵਿਦਿਆਰਥੀ, ਉਪ- ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਇਨ੍ਹਾਂ ਵਿਦਿਆਰਥੀਆਂ ਨੇ 22 ਭਾਸ਼ਾਵਾਂ ਵਿੱਚ ਉਪ-ਰਾਸ਼ਟਰਪਤੀ ਦਾ ਸੁਆਗਤ ਕੀਤਾ ਸੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 20 ਫਰਵਰੀ ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਭਾਰਤੀ ਭਾਸ਼ਾਵਾਂ ਨਾਲ ਸ਼ਾਸਨ ਦੇ ਵਧੇਰੇ ਲੋਕ ਕੇਂਦਰਿਤ ਹੋਣ ਦੀ ਗੱਲ ਕਰਦੇ ਹੋਏ ਅੱਜ ਕਿਹਾ ਕਿ ਦੁਨੀਆਂ ਭਰ ਵਿੱਚ ਘੱਟੋ-ਘੱਟ 40 ਫ਼ੀਸਦੀ ਆਬਾਦੀ ਨੂੰ ਉਸ ਭਾਸ਼ਾ ’ਚ ਸਿੱਖਿਆ ਨਹੀਂ ਮਿਲਦੀ ਜਿਸ ਵਿੱਚ ਉਹ ਬੋਲਦੇ ਹਨ ਜਾਂ ਸਮਝਦੇ ਹਨ। ਸ੍ਰੀ ਨਾਇਡੂ ਨੇ ਇੱਥੇ ‘ਕੌਮਾਂਤਰੀ ਮਾਤ ਭਾਸ਼ਾ ਦਿਵਸ’ ਮੌਕੇ ਇਕ ਸਮਾਰੋਹ ’ਚ ਕਿਹਾ ਕਿ ਦੁਨੀਆਂ ਭਰ ਵਿੱਚ 40 ਫ਼ੀਸਦੀ ਆਬਾਦੀ ਨੂੰ ਉਸ ਭਾਸ਼ਾ ਵਿੱਚ ਸਿੱਖਿਆ ਨਹੀਂ ਮਿਲਦੀ ਜੋ ਉਹ ਬੋਲਦੇ ਹਨ ਜਾਂ ਸਮਝਦੇ ਹਨ। ਭਾਰਤੀ ਭਾਸ਼ਾਵਾਂ ਪ੍ਰਸ਼ਾਸਨ ਨੂੰ ਲੋਕਾਂ ਦੇ ਵਧੇਰੇ ਨੇੜੇ ਲਿਆ ਸਕਦੀਆਂ ਹਨ। ਇਹ ਸ਼ਾਸਨ ਨੂੰ ਜ਼ਿਆਦਾ ਲੋਕ ਕੇਂਦਰਿਤ ਬਣਾ ਸਕਦੀਆਂ ਹਨ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਸ਼ਾਵਾਂ ਦਾ ਉਤਸਵ ਸਿਰਫ਼ ਇਕ ਦਿਨ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ, ‘‘ਅਹਿਮ ਗੱਲ ਇਹ ਹੈ ਕਿ ਮਾਤਭਾਸ਼ਾ ਦਿਵਸ ਦੀ ਸਮਾਪਤੀ ਨਾਲ ਸਾਡਾ ਮਾਤ ਭਾਸ਼ਾਵਾਂ ਦਾ ਉਤਸਵ ਸਮਾਪਤ ਨਹੀਂ ਹੋ ਜਾਣਾ ਚਾਹੀਦਾ, ਬਲਕਿ ਹਰ ਰੋਜ਼ ਮਾਤ ਭਾਸ਼ਾ ਦਿਵਸ ਦੀ ਤਰ੍ਹਾਂ ਮਨਾਇਆ ਜਾਣਾ ਚਾਹੀਦਾ ਹੈ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All