ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਬਾਰੇ ਕਮੇਟੀ ਮਾਰਚ ਤੱਕ ਨਵੇਂ ਨੇਮ ਪੇਸ਼ ਕਰੇਗੀ

ਨਵੀਂ ਦਿੱਲੀ, 5 ਸਤੰਬਰ ਫ਼ੌਜੀ ਸਾਜ਼ੋ ਸਾਮਾਨ ਦੀ ਖ਼ਰੀਦ ਸਬੰਧੀ ਮੌਜੂਦਾ ਨੀਤੀਗਤ ਢਾਂਚੇ ਦੀ ਸਮੀਖਿਆ ਲਈ ਸਰਕਾਰ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਅਗਲੇ ਸਾਲ ਮਾਰਚ ਤਕ ਨਵੇਂ ਨੇਮ ਪੇਸ਼ ਕਰੇਗੀ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਦਾ ਗਠਨ ਬਿਨਾਂ ਰੋਕ ਦੇ ਖ਼ਰੀਦ ਅਤੇ ਸੰਪਤੀਆਂ ਦੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ’ਚ ਡਾਇਰੈਕਟਰ ਜਨਰਲ (ਖ਼ਰੀਦ) ਅਪੂਰਵਾ ਚੰਦਰਾ ਨੇ ਇਥੇ ਕੌਮਾਂਤਰੀ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੱਖਿਆ ਖ਼ਰੀਦ ਪ੍ਰਕਿਰਿਆ (ਡੀਪੀਪੀ) ਦੀ ਆਖਰੀ ਸਮੀਖਿਆ 2016 ’ਚ ਕੀਤੀ ਗਈ ਸੀ ਅਤੇ ਰੱਖਿਆ ਖ਼ਰੀਦ ਨੇਮਾਵਲੀ ਨੂੰ 2009 ਤੋਂ ਅਪਡੇਟ ਨਹੀਂ ਕੀਤਾ ਗਿਆ ਹੈ। ਕਮੇਟੀ ਦੇ ਮੁਖੀ ਚੰਦਰਾ ਨੇ ਕਿਹਾ ਕਿ ਰੱਖਿਆ ਮੰਤਰੀ ਦੇ ਨਿਰਦੇਸ਼ਾਂ ’ਤੇ ਉਹ ਮਾਰਚ 2020 ਤਕ ਨਵੇਂ ਨੇਮ ਪੇਸ਼ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕੰਮ ਆਰੰਭ ਹੋ ਗਿਆ ਹੈ ਅਤੇ ਪ੍ਰਕਿਰਿਆ ਨੂੰ ਠੀਕ ਕਰਨ ਲਈ ਸਬ ਕਮੇਟੀਆਂ ਬਣਾਈਆਂ ਗਈਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਿੱਛੇ ਜਿਹੇ ਇਸ ਉੱਚ ਪੱਧਰੀ ਕਮੇਟੀ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ ਸੀ। ਚੰਦਰਾ ਨੇ ਕਿਹਾ ਕਿ ਡੀਪੀਪੀ ’ਚ ਇਕ ਚੈਪਟਰ ਜਹਾਜ਼ ਨਿਰਮਾਣ ਬਾਰੇ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਇਕ ਸਬ ਕਮੇਟੀ ਹਵਾਈ ਪਲੇਟਫਾਰਮਾਂ ’ਤੇ ਵਧੇਰੇ ਸਪੱਸ਼ਟਤਾ ਦੇ ਤਰੀਕਿਆਂ ਬਾਰੇ ਸਿਫ਼ਾਰਿਸ਼ ਕਰੇਗੀ। ਇਕ ਹੋਰ ਸਬ ਕਮੇਟੀ ਪ੍ਰੀਖਣਾਂ ’ਤੇ ਵੀ ਵਿਚਾਰ ਕਰੇਗੀ। ਸਰਕਾਰ ਆਖਦੀ ਰਹੀ ਹੈ ਕਿ ਫ਼ੌਜ ਦਾ ਆਧੁਨਿਕੀਕਰਨ ਉਸ ਲਈ ਪ੍ਰਾਥਮਿਕਤਾ ਦਾ ਖੇਤਰ ਹੈ। ਉਂਜ ਖ਼ਰੀਦ ਪ੍ਰਕਿਰਿਆ ’ਚ ਦੇਰੀ ਕਾਰਨ ਇਹ ਅਮਲ ਅੱਗੇ ਨਹੀਂ ਵੱਧ ਰਿਹਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All