ਫ਼ੌਜੀਆਂ ਵੱਲੋਂ ਇਕ ਦਿਨ ਦੀ ਤਨਖਾਹ ਦਾਨ ਵਿੱਚ ਦੇਣ ਦਾ ਐਲਾਨ

ਨਵੀਂ ਦਿੱਲੀ, 29 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਨਾਲ ਸਿੱਝਣ ਲਈ ਬਣਾਏ ਗਏ ਪੀਐੱਮ-ਕੇਅਰਜ਼ ਫੰਡ ’ਚ ਕਈ ਕੇਂਦਰੀ ਮੰਤਰੀਆਂ, ਸਰਕਾਰੀ ਅਦਾਰਿਆਂ, ਸਨਅਤਕਾਰਾਂ ਅਤੇ ਲੋਕਾਂ ਨੇ ਦਾਨ ਦੇਣ ਦਾ ਐਲਾਨ ਕੀਤਾ ਹੈ। ਫ਼ੌਜੀਆਂ ਦੇ ਨਾਲ ਨਾਲ ਰੱਖਿਆ ਮੰਤਰਾਲੇ ਦੇ ਮੁਲਾਜ਼ਮਾਂ ਨੇ ਇਕ ਦਿਨ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਰਾਹਤ ਫੰਡ ’ਚ ਕਰੀਬ 500 ਕਰੋੜ ਰੁਪਏ ਦਾਨ ਦਿੱਤੇ ਜਾਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਖਰੇ ਤੌਰ ’ਤੇ ਇਕ ਮਹੀਨੇ ਦੀ ਤਨਖਾਹ ਫੰਡ ਲਈ ਦੇਣਗੇ। ਰੇਲਵੇ ਦੇ 13 ਲੱਖ ਮੁਲਾਜ਼ਮ ਆਪਣੀ ਇਕ ਦਿਨ ਦੀ ਤਨਖਾਹ ਦਾਨ ’ਚ ਦੇਣਗੇ ਅਤੇ ਇਹ ਰਕਮ 151 ਕਰੋੜ ਰੁਪਏ ਬਣਦੀ ਹੈ। ਸੀਬੀਆਈ ਦੇ ਅਧਿਕਾਰੀਆਂ ਨੇ ਇਕ ਦਿਨ ਦੀ ਤਨਖਾਹ ਫੰਡ ’ਚ ਦੇਣ ਦਾ ਐਲਾਨ ਕੀਤਾ ਹੈ। ਪੇਅਟੀਐੱਮ 500 ਕਰੋੜ ਰੁਪਏ ਦੇਵੇਗੀ: ਪੇਅਟੀਐੱਮ ਕੰਪਨੀ ਨੇ 500 ਕਰੋੜ ਰੁਪਏ ਪੀਐੱਮ-ਕੇਅਰਜ਼ ਫੰਡ ’ਚ ਦੇਣ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਕਿਹਾ ਕਿ ਜਿਹੜੇ ਵਿਅਕਤੀ ਪੇਅਟੀਐੱਮ ਦੀ ਵਰਤੋਂ ਕਰਕੇ ਦਾਨ ’ਚ ਆਪਣਾ ਸਹਿਯੋਗ ਦੇਣਗੇ, ਕੰਪਨੀ ਉਸ ’ਚ ਵਾਧੂ 10 ਰੁਪਏ ਦਾ ਦਾਨ ਦੇਵੇਗੀ। ਓਪੋ ਨੇ ਇਕ ਕਰੋੜ ਰੁਪਏ ਦਿੱਤੇ: ਚੀਨੀ ਕੰਪਨੀ ਓਪੋ ਨੇ ਫੰਡ ’ਚ ਇਕ ਕਰੋੜ ਰੁਪਏ ਯੋਗਦਾਨ ਦੇਣ ਦਾ ਐਲਾਨ ਕੀਤਾ।

-ਏਜੰਸੀਆਂ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All