ਪੱਤਰਕਾਰ ਨਾਗਪਾਲ ਦੀ ਹੱਤਿਆ ਦੇ ਮਾਮਲੇ ’ਚ ਭਗੌੜੇ ਅਤਿਵਾਦੀ ਵੱਲੋਂ ਸਮਰਪਣ

ਪੱਤਰ ਪ੍ਰੇਰਕ ਸੁਨਾਮ, 15 ਅਪਰੈਲ ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਤੇ ਭਗੌੜੇ ਜਗਦੀਪ ਸਿੰਘ ਭਿੱਲੀ ਨੇ ਇਥੇ ਪੁਲੀਸ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਜਗਦੀਪ ਸਿੰਘ ਉਰਫ ਭਿੱਲੀ ਉਪਰ ਪੱਤਰਕਾਰ ਨਾਨਕ ਚੰਦ ਨਾਗਪਾਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਦਰਜ ਹੈ। ਖਾਲਿਸਤਾਨ ਕਮਾਂਡੋ ਫੋਰਸ ਦੇ ਇਸ ਮੈਂਬਰ ਦਾ ਨਾਂ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਵਿਚ ਦਰਜ ਹੈ। ਇਸ ਨੇ ਮਰਹੂਮ ਪੱਤਰਕਾਰ ਨਾਨਕ ਚੰਦ ਨਾਗਪਾਲ ਦੀ 27 ਅਗਸਤ, 1990 ਨੂੰ ਇਥੇ ਘਰ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਸ੍ਰੀ ਨਾਗਪਾਲ ਦੇ ਭਰਾ ਬਿਹਾਰੀ ਲਾਲ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ। ਨਾਗਪਾਲ ਇਥੇ ਪੰਜਾਬ ਕੇਸਰੀ ਤੇ ਹਿੰਦ ਸਮਾਚਾਰ ਦੇ ਪੱਤਰਕਾਰ ਸਨ। ਦੱਸਿਆ ਜਾਂਦਾ ਹੈ ਕਿ ਹੱਤਿਆ ਮਗਰੋਂ ਜਗਦੀਪ ਸਿੰਘ ਉਰਫ ਭਿੱਲੀ ਵਿਦੇਸ਼ ਚਲਿਆ ਗਿਆ ਸੀ। ਥਾਣਾ ਸਿਟੀ ਦੇ ਐਸ.ਐਚ.ਓ. ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਇਸ ਅਤਿਵਾਦੀ ਨੇ ਬੁੱਧਵਾਰ ਦੀ ਸ਼ਾਮ ਨੂੰ ਪੁਲੀਸ ਥਾਣਾ ਸਿਟੀ ਆ ਕੇ ਆਤਮਸਮਰਪਣ ਕੀਤਾ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ। ਵੀਰਵਾਰ ਨੂੰ ਫਿਰ ਇਸ ਖਾੜਕੂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All