ਪੰਜਾਬੀ ਸਪਤਾਹ ਪੰਜਾਬੀ: ਨੌਜਵਾਨ ਕਵੀ ਦੀ ਨਜ਼ਰ ਵਿਚ

ਪੰਜਾਬੀ

ਤੂੰ ਸ਼ੱਕਰ ਵਾਂਗੂੰ ਲਗਦੀ ਏਂ ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏਂ ਤੂੰ ਹਰ ਮੌਸਮ ਦੀ ਆਦੀ ਏਂ ਤੂੰ ਅੱਜ ਨਹੀਂ ਤੂੰ ਚਿਰ ਦੀ ਏਂ ਤੂੰ ਦੁੱਗਣੇ ਬਲ ਸੰਗ ਉਠਦੀ ਏਂ ਜਦ ਜਦ ਵੀ ਭੂੰਜੇ ਗਿਰਦੀ ਏਂ। ਤੂੰ ਪਿਪਲਾਂ ਦੀ ਰੌਣਕ ਏਂ ਤੂੰ ਗਿੱਧਿਆਂ ਅੰਦਰ ਵਿਛਦੀ ਏਂ ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਏਂ। ਤੂੰ ਅੱਜ-ਜੰਡੀਆਂ ’ਚੋਂ ਨਿੱਕਲੀ ਏਂ ਤੁੂੰ ਜੰਗਲੀ-ਮਹਿਕਾਂ ਛੱਡਦੀ ਏਂ ਤੂੰ ਛਮਕਾਂ ਖਾ-ਖਾ ਨਿੱਸਰੀ ਏਂ ਤੂੰ ’ਵਾਵਾਂ ਬਣ-ਬਣ ਵਗੀ ਏਂ ਤੂੰ ਆਪਣਿਆਂ ਨੇ ਲੁੱਟੀ ਏਂ ਤੂੰ ਸਕਿਆਂ ਨੇ ਹੀ ਠੱਗੀ ਏਂ ਨੀਂ ਰਜਬ ਅਲੀ ਦੀਏ ਲਾਡਲੀਏ ਤੂੰ ਸਭ ਨੂੰ ਚੰਗੀ ਲੱਗੀ ਏਂ। ਤੂੰ ਸਾਂਝਾਂ ਪੈ-ਪੈ ਫੁੱਲੀ ਏਂ ਤੂੰ ਚੋਟਾਂ ਖਾ-ਖਾ ਭੁੱਲੀ ਏਂ ਤੂੰ ਫਿਰ ਵੀ ਸਭ ਦੇ ਜ਼ਖ਼ਮਾਂ ’ਤੇ ਕਿ ਮਰਹਮ ਬਣ-ਬਣ ਡੁੱਲ੍ਹੀ ਏਂ। ਤੂੰ ਤਰਵਰ ਤਰਵਰ ਬੈਠੀ ਏਂ ਤੂੰ ਸਰਵਰ ਸਰਵਰ ਤਰਦੀ ਏਂ ਤੂੰ ਕੋਇਲ ਕੂ-ਕੂ ਕਰਦੀ ਏਂ ਤੂੰ ਹਰਨੀ ਚੁੰਗੀਆਂ ਭਰਦੀ ਏਂ ਤੂੰ ਧੁੱਪਾਂ ਅੰਦਰ ਘੁਲ਼ੀ ਹੋਈ ਤੂੰ ਚਾਨਣ ਦੇ ਸੰਗ ਧੁਲ਼ੀ ਹੋਈ ਤੂੰ ਤੋੜ ਹਸ਼ਰ ਤੱਕ ਰਹਿਣੀ ਏਂ ਤੇਰੀ ਲੋੜ ਜਗਤ ਨੂੰ ਪੈਣੀ ਏ। ਮਿੱਠ-ਬੋਲੜੀ ਤੇ ਅਲਬੇਲੀ ਏਂ ਤੂੰ ਲੱਖਾਂ ਵਿੱਚ ਅਕੇਲੀ ਏਂ ਤੂੰ ਕਾਨੀ ਬਾਬੇ ਗੋਰਖ ਦੀ ਤੇ ਗੁਰ ਨਾਨਕ ਦੀ ਚੇਲੀ ਏਂ। ਤੂੰ ਚਾਦਰਿਆਂ ਦੀ ਆਕੜ ਏਂ ਤੂੰ ਚੁੰਨੀ ਕੁੜੀ ਗੁਲਾਬੀ ਦੀ ਤੂੰ ਲਾਲੀ ਫੁੱਲ ਕਰੀਰਾਂ ਦੀ ਤੂੰ ਚਿੱਟਤ ਹੈ ਮੁਰਗਾਬੀ ਦੀ ਜਿੱਥੇ ਦਿਲ ਤੇ ਦੁੱਖੜੇ ਦਿਓਰਾਂ ਦੇ ਬਈ ਸੁਣਦੀ ਹੈ ਗੁੱਤ ਭਾਬੀ ਦੀ ਗੱਲ ਹੂਰ ਪਰੀ ਪੰਜਾਬੀ ਦੀ ਗੱਲ ਹੂਰ ਪਰੀ ਪੰਜਾਬੀ ਦੀ। ਹਰਮਨ (ਰਾਣੀ ਤੱਤ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

ਜਨਤਕ ਜਥੇਬੰਦੀਆਂ ਨੇ ਰਾਹਤ ਪੈਕੇਜ ਨਕਾਰਿਆ, ਕਈ ਥਾਈਂ ਧਰਨੇ

* ਪੈਕੇਜ ’ਚ ਕਿਰਤੀ ਲੋਕਾਂ ਦਾ ਹਿੱਸਾ ਨਾਮਾਤਰ; * ਬਿਜਲੀ ਦੀ ਮੁਫ਼ਤ ਸਹੂ...

ਸ਼ਹਿਰ

View All