ਪ੍ਰਾਇਮਰੀ ਖੇਡਾਂ: ਬਲਾਕ ਬਠਿੰਡਾ ਬਣਿਆ ਓਵਰਆਲ ਜੇਤੂ

ਓਵਰਆਲ ਟਰਾਫੀ ਹਾਸਿਲ ਕਰਦੇ ਹੋਏ ਬਲਾਕ ਬਠਿੰਡਾ ਦੇ ਖਿਡਾਰੀ। ਫੋਟੋ : ਮਾਨ

ਸੁਖਜੀਤ ਮਾਨ ਬਠਿੰਡਾ, 17 ਅਕਤੂਬਰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਪਿੰਡ ਮਹਿਮਾ ਸਰਜਾ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਈਆਂ। ਖੇਡਾਂ ਦੇ ਆਖਰੀ ਦਿਨ ਹੋਏ ਹੋਏ ਕਬੱਡੀ ਨੈਸ਼ਨਲ ਲੜਕਿਆਂ ਦੇ ਮੁਕਾਬਲੇ ਵਿੱਚ ਮੇਜ਼ਬਾਨ ਬਲਾਕ ਗੋਨਿਆਣਾ ਨੇ ਫਾਈਨਲ ਵਿੱਚ ਬਲਾਕ ਭਗਤਾ ਨੂੰ ਹਰਾ ਕੇ ਜੇਤੂ ਰਿਹਾ। ਕਬੱਡੀ ਸਰਕਲ ਵਿੱਚ ਮੌੜ ਬਲਾਕ ਤਲਵੰਡੀ ਨੂੰ ਹਰਾ ਕੇ ਪਹਿਲੇ ਸਥਾਨ ‘ਤੇ ਆਇਆ। ਇਨ੍ਹਾਂ ਖੇਡਾਂ ‘ਚੋਂ ਬਲਾਕ ਬਠਿੰਡਾ ਓਵਰਆਲ ਜ਼ਿਲ੍ਹਾ ਜੇਤੂ ਬਣਿਆ। ਹਾਸਲ ਹੋਏ ਨਤੀਜਿਆਂ ਮੁਤਾਬਿਕ ਲੜਕਿਆਂ ਦੇ ਸ਼ਤਰੰਜ ਮੁਕਾਬਲਿਆਂ ‘ਚੋਂ ਬਠਿੰਡਾ ਨੇ ਪਹਿਲਾ ਤੇ ਰਾਮਪੁਰਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂ ਕਿ ਲੜਕੀਆਂ ‘ਚੋਂ ਬਠਿੰਡਾ ਪਹਿਲੇ ਤੇ ਸੰਗਤ ਦੂਜੇ ਸਥਾਨ ’ਤੇ ਰਿਹਾ। ਕਰਾਟੇ ਮੁਕਾਬਲੇ ਲੜਕੇ ਤੇ ਲੜਕੀਆਂ ਵਿੱਚ ਬਠਿੰਡਾ ਤੇ ਤਲਵੰਡੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹੇ। ਜ਼ਿਲ੍ਹਾ ਖੇਡਾਂ ਦੇ ਆਖਰੀ ਦਿਨ ਸਨਮਾਨ ਸਮਾਰੋਹ ਵਿੱਚ ਜੇਤੂਆਂ ਨੂੰ ਇਨਾਮਾਂ ਦੀ ਵੰਡ ਜਿਲ੍ਹਾ ਸਿੱਖਿਆ ਅਫਸਰ (ਪ੍ਰਾ) ਹਰਦੀਪ ਸਿੰਘ ਤੱਗੜ , ਉੱਪ ਜਿਲ੍ਹਾ ਸਿੱਖਿਆ ਅਫਸਰ ਬਲਜੀਤ ਸਿੰਘ ਸੰਦੋਹਾ ਨੇ ਕੀਤੀ। ਇਨ੍ਹਾਂ ਖੇਡਾਂ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਇੰਦਰਜੀਤ ਸਿੰਘ ਨੇ ਨਿਭਾਈ। ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਜਸਵੀਰਪਾਲ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All