ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ

ਹਿੰਮਤੀ ਲੋਕ

ਮੈਨੂੰ ਹੱਥੀਂ ਲਾਏ ਪੌਦੇ ਆਪਣੇ ਪੁੱਤਰਾਂ ਵਰਗ ਲੱਗਦੇ ਹਨ ਜਿਸ ਕਰਕੇ ਹਰ ਰੋਜ਼ ਉਨ੍ਹਾਂ ਦੀ ਦੇਖਭਾਲ ਕਰਨ ’ਚ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਹ ਖੁਸ਼ੀ ਉਂਜ ਹੀ ਹੈ ਜਿਵੇਂ ਕਿ ਕਿਸੇ ਬਜ਼ੁਰਗ ਨੂੰ ਆਪਣਾ ਰੱਜਿਆ-ਪੁੱਜਿਆ ਪਰਿਵਾਰ ਦੇਖ ਕੇ ਮਿਲਦੀ ਹੈ। ਇਹ ਸ਼ਬਦ ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦੇ 90 ਵਰ੍ਹਿਆਂ ਦੇ ਕੁਦਰਤ ਪ੍ਰੇਮੀ ਬਾਬਾ ਗੁਰਦੇਵ ਸਿੰਘ ਦੇ ਹਨ। ਪਿਛਲੇ ਕਰੀਬ 25 ਸਾਲਾਂ ਤੋਂ ਪਿੰਡ ਅਤੇ ਆਲੇ-ਦੁਆਲੇ ਸਾਂਝੀਆਂ ਥਾਵਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਪੌਦੇ ਲਾਏ ਹਨ। ਬਾਬਾ ਗੁਰਦੇਵ ਸਿੰਘ ਦੀ ਵਿਸ਼ੇਸ਼ਤਾ ਹੈ ਕਿ  ਉਹ 1200 ਤੋਂ ਵਧੇਰੇ ਤ੍ਰਿਵੈਣੀ ਪੌਦੇ ਭਾਵ ਨਿੰਮ, ਬੋਹੜ, ਪਿੱਪਲ ਇਕੱਠੇ ਲਾ ਚੁੱਕੇ ਹਨ। ਉਹ ਇਕੱਲੇ ਪੌਦੇ ਲਾਉਣ ਤਕ ਹੀ ਸੀਮਤ ਨਹੀਂ, ਸਗੋਂ ਲਾਏ ਪੌਦਿਆਂ ਨੂੰ ਨਿਸ਼ਕਾਮ ਸੇਵਾ ਕਰਕੇ ਪਾਲਦੇ ਹਨ। ਚਾਹੇ 90 ਵਰ੍ਹੇ ਦਾ ਹੋਣ ਕਰਕੇ ਹੁਣ ਉਹ ਨਵੇਂ ਪੌਦੇ ਨਹੀਂ ਲਾਉਂਦਾ ਪਰ ਪਹਿਲਾਂ ਲਾਏ ਰੁੱਖਾਂ ਨਾਲ ਹਰ ਰੋਜ਼ ਗੱਲਾਂ ਕਰਦਾ ਹੈ। ਕੁਝ ਸਾਲ ਪਹਿਲਾਂ ਉਹ ਹਰ ਸਮੇਂ ਸਾਈਕਲ ’ਤੇ ਖੁਰਪਾ ਕਹੀ ਟੰਗੀ ਮਿਲ ਜਾਂਦੇ ਸਨ ਪਰ ਹੁਣ ਜ਼ਿਆਦਾ ਉਮਰ ਹੋਣ ਕਰਕੇ ਪਿੰਡ ਦੇ ਨਹਿਰ ਵਾਲੇ ਪਾਸੇ ਬਣੀ ਧਰਮਸ਼ਾਲਾ ਅੱਗੇ ਆਪਣੀ ਲਾਈ ਤ੍ਰਿਵੈਣੀ ਥੱਲੇ ਬੈਠੇ ਮਿਲ ਜਾਂਦੇ ਹਨ। ਉਹ ਪੜ੍ਹੇ-ਲਿਖੇ ਨਹੀਂ ਅਤੇ ਇਕ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਹਨ। ਉਹ ਵਾਤਾਵਰਨ ’ਚ ਵੱਧ ਰਹੇ ਪ੍ਰਦੂਸ਼ਣ ਤੋਂ ਦੁਖੀ ਹਨ। ਉਹ ਮੌਸਮ ’ਚ ਹੋ ਰਹੇ ਬਦਲਾਅ ਲਈ ਦਰੱਖਤਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਕੁਦਰਤ ਦੇ ਨਿਯਮਾਂ ਨਾਲ ਹੋ ਰਹੇ ਖਿਲਵਾੜ ਨੂੰ ਜ਼ਿੰਮੇਵਾਰ ਮੰਨਦੇ ਹਨ। ਉਮਰ ਦੇ ਇਸ ਪੜਾਅ ’ਤੇ ਪਹੁੰਚ ਕੇ ਵੀ ਬਾਬਾ ਗੁਰਦੇਵ ਸਿੰਘ ਦੇ ਰੁੱਖਾਂ ਨਾਲ ਪਿਆਰ ’ਚ ਕੋਈ ਘਾਟ ਨਹੀਂ ਆਈ। ਉਨ੍ਹਾਂ ਨੂੰ ਚਾਹੇ ਇਕ ਦੋ ਲੋਕਲ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਅਜੇ ਤਕ  ਉਸ ਨੂੰ ਅਣਗੌਲਿਆ ਹੀ ਕੀਤਾ ਹੈ। ਅਜਿਹੇ ਵਾਤਾਵਰਣ ਪ੍ਰੇਮੀ ਬਜ਼ੁਰਗਾਂ ਦਾ ਸਨਮਾਨ ਕਰਕੇ ਨਵੀਂ ਪੀੜ੍ਹੀ ਨੂੰ ਇਸ ਪਾਸੇ ਜੁੜਨ ਦੀ ਪ੍ਰੇਰਨਾ ਦਿੱਤੀ ਜਾ ਸਕਦੀ ਹੈ। ਜਿਨ੍ਹਾਂ ਸੰਸਥਾਵਾਂ ਵੱਲੋਂ ਕੁਝ ਕੁ ਪੌਦੇ ਲਾ ਕੇ ਅਖਬਾਰਾਂ ’ਚ ਵਣ-ਮਹਾਂਉਤਸਵ ਮਨਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਬਾਬਾ ਗੁਰਦੇਵ ਸਿੰਘ ਤੋਂ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਹੈ ਜੋ ਬਿਨਾਂ ਕਿਸੇ ਮਾਣ-ਸਨਮਾਨ ਦੀ ਝਾਕ ਰੱਖੇ ਮਹਿਜ ਪੌਦੇ ਹੀ ਨਹੀਂ ਲਾਉਂਦੇ ਸਗੋਂ ਉਨ੍ਹਾਂ ਦਾ ਪਾਲਣ-ਪੋਸ਼ਣ ਕਰਕੇ ਕੁਦਰਤ ਅਤੇ ਸਮਾਜ ਦੀ ਇਸ ਉਮਰ ’ਚ ਵੀ ਸੇਵਾ ਕਰ ਰਹੇ ਹਨ।

ਰਮੇਸ਼ ਭਾਰਦਵਾਜ (ਪੱਤਰ ਪ੍ਰੇਰਕ, ਲਹਿਰਾਗਾਗਾ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All