ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ

ਓਡੇਂਸੇ, 17 ਅਕਤੂਬਰ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਡੈਨਮਾਰਕ ਓਪਨ ਬੈਡਮਿੰਟਨ ਦੇ ਦੂਜੇ ਦੌਰ ’ਚ ਆਨ ਸੀ ਯੰਗ ਤੋਂ ਸਿੱਧੇ ਸੈੱਟਾਂ ’ਚ ਹਾਰ ਕੇ ਬਾਹਰ ਹੋ ਗਈ ਹੈ। ਪੰਜਵਾਂ ਦਰਜਾ ਹਾਸਲ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਸਿੰਧੂ ਨੂੰ ਕੋਰਿਆਈ ਖਿਡਾਰਨ ਨੇ 21-14, 21-17 ਨਾਲ ਹਰਾਇਆ। ਅਗਸਤ ’ਚ ਸਵਿਟਜ਼ਰਲੈਂਡ ’ਚ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਸਿੰਧੂ ਦੀ ਸ਼ੁਰੂਆਤੀ ਦੌਰ ’ਚ ਇਹ ਲਗਾਤਾਰ ਤੀਜੀ ਹਾਰ ਹੈ। ਭਾਰਤ ਦੇ ਸਮੀਰ ਵਰਮਾ ਤੇ ਪੁਰਸ਼ ਡਬਲਜ਼ ’ਚ ਸਾਤਵਿਕ ਰਾਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਦੂਜੇ ਦੌਰ ’ਚ ਹਾਰ ਕੇ ਬਾਹਰ ਹੋ ਗਈ। ਸਮੀਰ ਨੂੰ ਓਲੰਪਿਕ ਚੈਂਪੀਅਨ ਚੀਨ ਦੇ ਚੇਨ ਲੌਂਗ ਨੇ 21-12, 21-10 ਨਾਲ ਹਰਾਇਆ। ਦੂਜੇ ਪਾਸੇ ਥਾਈਲੈਂਡ ਓਪਨ ਚੈਂਪੀਅਨ ਸਾਤਵਿਕ ਤੇ ਚਿਰਾਗ ਨੂੰ ਛੇਵਾਂ ਦਰਜਾ ਹਾਸਲ ਚੀਨ ਦੇ ਹਾਨ ਚੇਂਗ ਕੇਈ ਅਤੇ ਝੋਉ ਹਾਓ ਦੌਂਗ ਨੇ ਹਰਾਇਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All