ਪਿੰਡ ਬਾਦਲ ’ਚ ਅੰਤਰ-ਕਾਲਜ ਨਿਸ਼ਾਨੇਬਾਜ਼ੀ ਮੁਕਾਬਲੇ ਸ਼ੁਰੂ

ਲੰਬੀ: ਤਿੰਨ ਰੋਜ਼ਾ ਅੰਤਰ-ਕਾਲਜ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਅੱਜ ਇੱਥੇ ਦਸ਼ਮੇਸ ਗਰਲਜ਼ ਕਾਲਜ ਬਾਦਲ ਵਿੱਚ ਸ਼ੁਰੂ ਹੋ ਗਈ ਹੈ, ਜਿਸ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਇਹ ਕਾਲਜ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਅਧੀਨ ਆਉਂਦੇ ਹਨ, ਜਿਸ ਵਿੱਚ ਕੌਮਾਂਤਰੀ ਪੱਧਰ ਦੇ 38 (23 ਲੜਕੇ ਅਤੇ 15 ਲੜਕੀਆਂ) ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਮੁੱਖ ਮਹਿਮਾਨ ਪ੍ਰਕਾਸ਼ ਸਿੰਘ ਬਾਦਲ ਅਤੇ ਕਾਲਜ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਉਦਘਾਟਨ ਮਗਰੋਂ ਨਿਸ਼ਾਨੇਬਾਜ਼ਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਕੋਚ ਡਾ. ਦਲੀਪ ਸਿੰਘ ਚੰਦੇਲ, ਡਾ. ਰਾਕੇਸ਼ ਮਲਿਕ, ਨਿਸ਼ਾਨੇਬਾਜ਼ ਅਰਜੁਨ ਚੀਮਾ, ਅਰਜੁਨ ਚੀਮਾ, ਅਜੈਵੀਰ ਸਿੱਧੂ, ਉਦੈਵੀਰ ਸਿੱਧੂ, ਨੀਨਾ ਚੰਦੇਲ, ਲਖਬੀਰ ਕੌਰ, ਪ੍ਰਦੀਪ ਕੌਰ ਅਤੇ ਸਵੇਤਾ ਦੇਵੀ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All