ਪਾਕਿਸਤਾਨ ਨੇ ਮਨਾਇਆ ‘ਕਸ਼ਮੀਰ ਦਿਹਾੜਾ’

ਇਸਲਾਮਾਬਾਦ: ਪਾਕਿਸਤਾਨ ਵਿੱਚ ਕਸ਼ਮੀਰੀਆਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਨ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ‘ਕਸ਼ਮੀਰ ਦਿਹਾੜਾ’ ਮਨਾਇਆ ਗਿਆ। ਇਸ ਦੌਰਾਨ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਇਕ ਟਵੀਟ ’ਚ ਕਿਹਾ, ‘ਮੋਦੀ (ਭਾਰਤੀ ਪ੍ਰਧਾਨ ਮੰਤਰੀ) ਸ਼ੇਰ ’ਤੇ ਸਵਾਰ ਹਨ। ਤੁਹਾਨੂੰ ਦਹਿਸ਼ਤਵਾਦ ਨਾਲ ਲੜਨ ਲਈ 9 ਲੱਖ ਸੁਰੱਖਿਆ ਦਸਤਿਆਂ ਦੀ ਲੋੜ ਨਹੀਂ; ਤੁਹਾਨੂੰ ਉਨ੍ਹਾਂ ਦੀ ਲੋੜ ਹੈ ਤਾਂ ਕਿ 80 ਲੱਖ ਕਸ਼ਮੀਰੀਆਂ ਨੂੰ ਡਰਾਇਆ ਜਾ ਸਕੇ।’ ਇਮਰਾਨ ਨੇ ਮੁੜ ਦਾਅਵਾ ਕੀਤਾ ਕਿ ਕਸ਼ਮੀਰ ’ਚ ਆਇਦ ਪਾਬੰਦੀਆਂ ਹਟਦੇ ਹੀ ਉਥੇ ਖੂ਼ਨ ਦਾ ਦਰਿਆ ਵਹੇਗਾ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All