ਨਾਜਾਇਜ਼ ਸ਼ਰਾਬ ਦੀਆਂ 434 ਪੇਟੀਆਂ ਫੜੀਆਂ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 5 ਅਕਤੂਬਰ ਡਬਵਾਲੀ ਪੁਲੀਸ ਨੇ ਚੈਕਿੰਗ ਦੌਰਾਨ ਸਿਰਸਾ ਵੱਲੋਂ ਆਉਂਦੇ ਟਾਟਾ 407 ’ਤੇ ਲਿਆਂਦੀ ਜਾ ਰਹੀ ਸ਼ਰਾਬ ਦੀ ਖੇਪ ਨੂੰ ਡੱਬਵਾਲੀ-ਸਿਰਸਾ ਕੌਮੀ ਸ਼ਾਹ ਰਾਹ-9 ’ਤੇ ਖੂਈਆਂ ਮਲਕਾਣਾ ਨੇੜਲੇ ਟੋਲ ਪਲਾਜ਼ਾ ਨੇੜਿਓਂ ਕਾਬੂ ਕੀਤਾ। ਪੁੱਛਗਿੱਛ ਦੌਰਾਨ ਲੋੜੀਂਦੇ ਦਸਤਾਵੇਜ਼ ਨਾ ਪੇਸ਼ ਕਰ ਸਕਣ ’ਤੇ ਪੁਲਿਸ ਵੱਲੋਂ ਸ਼ਰਾਬ ਅਤੇ ਕੈਂਟਰ ਨੂੰ ਕਬਜ਼ੇ ’ਚ ਲੈ ਲਿਆ। ਕੈਂਟਰ ਸਵਾਰ ਵਿਅਕਤੀ ਦੀ ਪਛਾਣ ਅਮਰ ਸਿੰਘ ਵਾਸੀ ਨਾਥੂਸਰੀ ਚੋਪਟਾ ਵਜੋਂ ਹੋਈ ਹੈ। ਸੀ.ਆਈ.ਏ. ਡੱਬਵਾਲੀ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੀ.ਆਈ.ਏ ਅਮਲੇ ਨੂੰ ਵੇਖ ਕੇ ਸਾਹਮਣਿਓਂ ਆਉਂਦੀ ਟਾਟਾ ਕੈਂਟਰ ਸਵਾਰ ਨੇ ਗੱਡੀ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਪੁਲਿਸ ਵੱਲੋਂ ਉਸਨੂੰ ਰੁਕਵਾ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 5208 ਬੋਤਲ ਦੇਸੀ ਸ਼ਰਾਬ (434 ਪੇਟੀਆਂ) ਸ਼ਰਾਬ ਬਰਾਮਦ ਹੋਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਸਨਅਤਕਾਰਾਂ ਨੂੰ ਦਿਹਾਤੀ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਖ਼ਿਲਾਫ਼ ਰੋਸ...

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਸੰਭਾਵਿਤ ਕਾਨੂੰਨਾਂ ਨਾਲ ਖੇਤੀ ਖੇਤਰ ’ਤੇ ਵੱਡੀ ਆਫ਼ਤ ਆਉਣ ਦੇ ਆਸਾਰ: ਮਾਹ...

ਸ਼ਹਿਰ

View All