ਦੇਸ਼ ਵਿਚ ਗਰਮੀ ਦਾ ਕਹਿਰ ਜਾਰੀ

ਚੰਡੀਗੜ੍ਹ ਵਿਚ 30 ਸਾਲਾਂ ਦਾ ਰਿਕਾਰਡ ਟੁੱਟਿਆ

ਨਵੀਂ ਦਿੱਲੀ, 18 ਅਪਰੈਲ ਦੇਸ਼ ਵਿਚ ਗਰਮੀ ਦਾ ਕਹਿਰ ਅੱਜ ਵੀ ਜਾਰੀ ਰਿਹਾ। ਮਹਾਂਰਾਸ਼ਟਰ ਵਿਚ ਭੂਸਾਵਾਲ 47.5 ਡਿਗਰੀ ਸੈਲਸੀਅਸ ਨਾਲ ਦੇਸ਼ ਵਿਚ ਸਭ ਤੋਂ ਗਰਮ ਰਿਹਾ। ਉੱਤਰੀ ਭਾਰਤ ਵਿਚ ਹਰਿਆਣਾ ਵਿਚ ਹਿਸਾਰ ਦਾ ਤਾਪਮਾਨ 44.1 ਡਿਗਰੀ ਰਿਹਾ। ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ 42.7 ਡਿਗਰੀ ਤਾਪਮਾਨ ਨਾਲ ਪਿਛਲੇ 30 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ 21 ਅਪਰੈਲ 1980 ਨੂੰ ਰਿਕਾਰਡ ਤਾਪਮਾਨ 42.6 ਡਿਗਰੀ ਸੀ। ਪੰਜਾਬ ਵਿਚ ਪਟਿਆਲਾ ਦਾ ਤਾਪਮਾਨ ਆਮ ਨਾਲੋਂ ਸੱਤ ਦਰਜੇ ਵੱਧ 43.5 ਡਿਗਰੀ ਸੈਲਸੀਅਸ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਹ 43 ਡਿਗਰੀ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਮਾਰਚ ਸਾਲ 1901 ਤੋਂ ਬਾਅਦ ਦੂਜੀ ਵਾਰ ਸਭ ਤੋਂ ਗਰਮ ਮਹੀਨਾ ਸੀ। ਸਾਲ 1969 ਮਗਰੋਂ ਇਸ ਵਾਰ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ। ਰਾਜਸਥਾਨ ਵਿਚ ਚੁਰੂ ਸਭ ਤੋਂ ਗਰਮ ਇਲਾਕਾ ਰਿਹਾ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਤਾਪਮਾਨ 39 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ

-ਪੀ.ਟੀ.ਆਈ.

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

ਤੂਫ਼ਾਨ ‘ਨਿਸਰਗ’ ਦਾ ਖ਼ਤਰਾ ਟਲਿਆ

* ਤੂਫ਼ਾਨ ਕਮਜ਼ੋਰ ਪਿਆ; * ਤੇਜ਼ ਹਵਾਵਾਂ ਤੇ ਭਾਰੀ ਮੀਂਹ ਨਾਲ ਜ਼ਮੀਨ ਖ਼...

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਖੇਤੀ ਮੰਡੀਕਰਨ: ਕੈਬਨਿਟ ਫ਼ੈਸਲਿਆਂ ਦੇ ਨਿਕਲਣਗੇ ਦੂਰ-ਰਸ ਨਤੀਜੇ

ਕੇਂਦਰੀ ਮੰਤਰੀ ਮੰਡਲ ਨੇ ਸੰਘੀ ਢਾਂਚੇ ਦੀ ਸੰਘੀ ਘੁੱਟੀ

ਸ਼ਹਿਰ

View All