ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ

ਔਰੰਗਾਬਾਦ: ਪ੍ਰਸਿੱਧ ਲੇਖਕ ਫਾਦਰ ਫਰਾਂਸਿਸ ਦੇਬਰੀਤੋ ਨੇ ਕਿਹਾ ਹੈ ਕਿ ਜੋ ਲੋਕ ਦੂਜਿਆਂ ਦੀ ਸੋਚ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਖੁੱਲ੍ਹ ਦਾ ਵਿਰੋਧ ਕਰਦੇ ਹਨ, ਉਹ ਜਮਹੂਰੀਅਤ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਬਹੁਤ ਜਿਆਦਾ ਸ਼ਕਤੀਆਂ ਵਾਲੇ ਲੋਕ ਹਮੇਸ਼ਾਂ ਵਿਚਾਰਧਾਰਕਾਂ ਤੇ ਲੇਖਿਕਾਂ ਤੋਂ ਡਰਦੇ ਹਨ। ਸ੍ਰੀ ਦੇਬਰੀਤੋ ਨੂੰ ਮਰਾਠੀ ਸਾਹਿਤਯ ਸੰਮੇਲਨ ਦਾ ਮੁਖੀ ਚੁਣਿਆ ਗਿਆ ਹੈ। ਫਾਦਰ ਦੇਬਰੀਤੋ ਨੇ ਕਿਹਾ ਕਿ ਇਨ੍ਹਾਂ ਸ਼ਕਤੀਆਂ ਦੇ ਨਜਿੱਠਣ ਲਈ ਮਿਲਦੇ- ਜੁਲਦੇ ਵਿਚਾਰਾਂ ਵਾਲੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ। ਉਹ ਮਰਾਠਵਾੜਾ ਸਾਹਿਤ ਪ੍ਰੀਸ਼ਦ ਦੇ ਸਮਾਰੋਹ ਵਿੱਚ ਸੰਬੋਧਨ ਕਰ ਰਹੇ ਸਨ। ਫਾਦਰ ਦੇਬਰੀਤੋ ਨੂੰ 93ਵੇਂ ਆਖਿਲ ਭਾਰਤੀਆ ਮਰਾਠੀ ਸਾਹਿਤਯ ਸੰਮੇਲਨ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਤਿੰਨ ਰੋਜ਼ਾ ਸੰਮੇਲਨ 10 ਜਨਵਰੀ ਤੋਂ ਸ਼ੁਰੂ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਅਰਥਚਾਰਾ ਛੇਤੀ ਹੋਵੇਗਾ ਪੱਕੇ ਪੈਰੀਂ: ਮੋਦੀ

ਸਨਅਤਕਾਰਾਂ ਨੂੰ ਦਿਹਾਤੀ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਹਿੰਸਾ ਨਾ ਰੁਕੀ ਤਾਂ ਫ਼ੌਜ ਤਾਇਨਾਤ ਕਰਾਂਗਾ: ਟਰੰਪ

ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਖ਼ਿਲਾਫ਼ ਰੋਸ...

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਫ਼ਸਲਾਂ ਦੇ ਐਲਾਨੇ ਸਮਰਥਨ ਮੁੱਲ ਨਾਲ ਖੇਤੀ ਦੇ ਭਵਿੱਖ ’ਤੇ ਸਵਾਲ

ਸੰਭਾਵਿਤ ਕਾਨੂੰਨਾਂ ਨਾਲ ਖੇਤੀ ਖੇਤਰ ’ਤੇ ਵੱਡੀ ਆਫ਼ਤ ਆਉਣ ਦੇ ਆਸਾਰ: ਮਾਹ...

ਸ਼ਹਿਰ

View All