ਦਿੱਲੀ ਸਰਕਾਰ ਨੇ ਟੋਏ ਮੁਕਤ ਸੜਕਾਂ ਲਈ ਮੁਹਿੰਮ ਵਿੱਢੀ

ਜਰਨੈਲ ਸਿੰਘ ਆਪਣੇ ਹਲਕੇ ਦੀਆਂ ਸੜਕਾਂ ਦਾ ਨਿਰੀਖਣ ਕਰਦੇ ਹੋਏ। -ਫੋਟੋ: ਦਿਓਲ

ਪੱਤਰ ਪ੍ਰੇਰਕ ਨਵੀਂ ਦਿੱਲੀ, 5 ਅਕਤੂਬਰ ਦਿੱਲੀ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੁਆਰਾ ਚਲਾਏ ਜਾ ਰਹੇ 1260 ਕਿਲੋਮੀਟਰ ਸੜਕਾਂ ਨੂੰ ਟੋਇਆਂ ਤੋਂ ਮੁਕਤ ਕਰਨ ਲਈ ਇਕ ਅਭਿਆਸ ਸ਼ੁਰੂ ਕੀਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਦੀ ਲੜੀ ’ਚ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਨੂੰ ਬਾਰਸ਼ਾਂ ਵਾਲੇ ਟੋਇਆਂ ਤੋਂ ਮੁਕਤ ਕਰਨ ਲਈ ਵੱਡੇ ਪੱਧਰ ਦੀ ਸੜਕ ਜਾਂਚ ਕੀਤੀ ਜਾ ਰਹੀ ਹੈ। ‘ਆਪ’ ਦੇ 50 ਸੱਤਾਧਾਰੀ ਵਿਧਾਇਕ, ਹਰੇਕ ਇੰਜੀਨੀਅਰ ਦੇ ਨਾਲ ਆਪਣੇ ਖੇਤਰਾਂ ’ਚ 25 ਕਿਲੋਮੀਟਰ ਸੜਕ ਦੇ ਟੁਕੜੇ ਦਾ ਨਿਰੀਖਣ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਐਪ ਦੀ ਵਰਤੋਂ ਟੋਇਆਂ ਤੇ ਹੋਰ ਨੁਕਸਾਨਾਂ ਦਾ ਪਤਾ ਲਗਾਉਣ ਤੇ ਰਿਕਾਰਡ ਕਰਨ ਲਈ ਕੀਤੀ ਜਾਵੇਗੀ, ਜਿਸ ਦੀ ਤੁਰੰਤ ਮੁਰੰਮਤ ਕੀਤੀ ਜਾਏਗੀ। ਕੇਜਰੀਵਾਲ ਨੇ ਮੰਗਲਵਾਰ ਨੂੰ ਸੜਕਾਂ ’ਤੇ ਪੱਥਰਾਂ ਦੀ ਪਛਾਣ ਲਈ 5 ਅਕਤੂਬਰ ਤੋਂ ਸ਼ਹਿਰ ਵਿਆਪੀ ਅਭਿਆਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ, ‘ਇਹ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੇ ਆਡਿਟ ਵਰਗਾ ਹੋਵੇਗਾ ਤੇ ਸਾਨੂੰ ਸ਼ਹਿਰ ਦੀਆਂ ਸੜਕਾਂ ਦੀ ਮੌਜੂਦਾ ਸਥਿਤੀ ਬਾਰੇ ਪੂਰੀ ਜਾਣਕਾਰੀ ਹੋਵੇਗੀ। ਪੰਜਾਹ ਵਿਧਾਇਕ ਇਸ ਅਭਿਆਸ ਦਾ ਹਿੱਸਾ ਹੋਣਗੇ।’ ਹਾਲਾਂਕਿ ਸ਼ਹਿਰ ਦੀਆਂ ਕੁਝ ਸੜਕਾਂ ਹੀ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਅਭਿਆਸ ਮੀਂਹ ਦੇ ਬਾਅਦ ਖਰਾਬ ਸੜਕਾਂ ਕਾਰਨ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜੇ ਵਿਧਾਇਕ ਤੇ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਦੀ ਟੀਮ ਨੂੰ ਟੋਆ ਮਿਲਿਆ ਤਾਂ ਇਸ ਦੀ ਇਕ ਫੋਟੋ ਤੁਰੰਤ ਵਿਭਾਗ ਲਈ ਸਾਫਟਵੇਅਰ ’ਤੇ ਅਪਲੋਡ ਕੀਤੀ ਜਾਏਗੀ। ਇਸੇ ਦੌਰਾਨ ਵਿਧਾਇਕ ਜਰਨੈਲ ਸਿੰਘ ਨੇ ਸਾਥੀਆਂ ਸਮੇਤ ਤਿਲਕ ਨਗਰ ਵਿੱਚ ਸੜਕਾਂ ਦਾ ਜਾਇਜ਼ਾ ਲਿਆ ਤੇ ਐਪ ਦੀ ਵਰਤੋਂ ਕਰਕੇ ਸਾਰਾ ਹਾਲ ਰਿਕਾਰਡ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਦਿੱਲੀ ਦੀਆਂ ਸੜਕਾਂ ਉਪਰ ਮੀਂਹਾਂ ਕਾਰਨ ਬਣੇ ਟੋਏ ਪੂਰ ਦਿੱਤੇ ਜਾਣਗੇ ਤਾਂ ਜੋ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਉਨ੍ਹਾਂ ਦੀਆਂ ਗੱਡੀਆਂ ਵੀ ਨਾ ਨੁਕਸਾਨੀਆਂ ਜਾਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All