ਦਿੱਲੀ ’ਚ ਯਮੁਨਾ ਪਾਰ ਦਾ ਪਾਣੀ ਖਰਾਬ: ਪਾਸਵਾਨ

ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ।

ਪੱਤਰ ਪ੍ਰੇਰਕ ਨਵੀਂ ਦਿੱਲੀ, 14 ਅਕਤੂਬਰ ਖੁਰਾਕ ਸਪਲਾਈ ਤੇ ਖਪਤਕਾਰਾਂ ਦੇ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਦਿੱਲੀ ਦੇ ਯਮੁਨਾ ਪਾਰ ਦੇ ਇਲਾਕਿਆਂ ਦੀ ਪਾਣੀ ਦੀ ਗੁਣਵੱਤਾ ਬਹੁਤ ਮਾੜੀ ਹੈ। ਹਰੇਕ ਨੂੰ ਪੀਣ ਵਾਲਾ ਸ਼ੁੱਧ ਪਾਣੀ ਲੈਣ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਪੀਣ ਵਾਲੇ ਮਾੜੇ ਪਾਣੀ ’ਤੇ ਨਿਰਭਰ ਨਹੀਂ ਕੀਤਾ ਗਿਆ ਹੈ ਤੇ ਦਿੱਲੀ ਦੇ 11 ਪੀਣ ਵਾਲੇ ਪਾਣੀ ਦੇ ਨਮੂਨੇ ਘਟੀਆ ਗੁਣਵੱਤਾ ਦੇ ਪਾਏ ਗਏ ਹਨ। ਪਾਸਵਾਨ ਨੇ ਕਿਹਾ ਕਿ ਤੀਜੀ ਵਾਰ ਦੇ ਨਮੂਨੇ ਨੂੰ ਮੁਆਇਨੇ ਲਈ ਮੁੰਬਈ ਭੇਜਿਆ ਗਿਆ ਹੈ। ਇਹ ਜਾਂਚ ਰਿਪੋਰਟ ਅਗਲੇ ਮਹੀਨੇ ਜਨਤਕ ਕੀਤੀ ਜਾਵੇਗੀ। ਤਿੰਨ ਸਮਾਰਟ ਸ਼ਹਿਰਾਂ ਤੇ ਰਾਜ ਦੀਆਂ ਰਾਜਧਾਨੀਆਂ ’ਚ ਪਾਈਪਾਂ ਤੋਂ ਸਪਲਾਈ ਕੀਤੇ ਗਏ ਪਾਣੀ ਦੇ ਨਮੂਨਿਆਂ ਦੀ ਤਿੰਨ ਮਹੀਨਿਆਂ ’ਚ ਜਾਂਚ ਕੀਤੀ ਜਾਵੇਗੀ ਤੇ ਇਹ ਪ੍ਰਕਿਰਿਆ ਛੇ ਮਹੀਨਿਆਂ ’ਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਪਾਈਪਾਂ ਰਾਹੀਂ ਸਪਲਾਈ ਕੀਤੇ ਗਏ ਪਾਣੀ ਦੀ ਗੁਣਵੱਤਾ ਮਾਪਦੰਡਾਂ ਦੇ ਅਨੁਸਾਰ ਨਹੀਂ ਹੈ। ਪਾਸਵਾਨ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪਾਣੀ ਦੀ ਗੁਣਵੱਤਾ ਬਾਰੇ ਇਕ ਪੱਤਰ ਭੇਜਿਆ ਗਿਆ ਹੈ ਤੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਰਾਸ਼ਟਰ ਦੀ ਇਕ ਪ੍ਰਣਾਲੀ ਦਾ ਇਕ ਮਿਆਰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੁਝ ਵਿਭਾਗ ਆਪਣੇ ਪੱਧਰ ’ਤੇ ਉਤਪਾਦਾਂ ਦਾ ਮਿਆਰ ਜਾਰੀ ਕਰਦੇ ਹਨ, ਜਿਸ ਲਈ ਤਾਲਮੇਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ 30 ਸਾਲਾਂ ਬਾਅਦ ‘ਭਾਰਤੀ ਮਿਆਰ ਬਿਉਰੋ’ ਦੇ ਮਾਪਦੰਡਾਂ ’ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ ਤੇ ਇਸਦੇ ਲਈ ਨਿਯਮ ਵੀ ਬਣਾਏ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All