ਦਹਾਕਿਆਂ ਬਾਅਦ ਫੁਟਬਾਲ ਮੈਚ ਦੇਖ ਸਕਣਗੀਆਂ ਇਰਾਨੀ ਔਰਤਾਂ

ਤਹਿਰਾਨ, 9 ਅਕਤੂਬਰ ਫੀਫਾ ਤੋਂ ਮੁਅੱਤਲੀ ਦੀ ਚਿਤਾਵਨੀ ਮਿਲਣ ਤੋਂ ਬਾਅਦ ਦਹਾਕਿਆਂ ਮਗਰੋਂ ਪਹਿਲੀ ਵਾਰ ਇਰਾਨ ਵਿਚ ਮਹਿਲਾ ਫੁਟਬਾਲ ਪ੍ਰੇਮੀ ਭਲਕ ਤੋਂ ਖੁੱਲ੍ਹ ਕੇ ਕੋਈ ਵੀ ਫੁਟਬਾਲ ਮੈਚ ਦੇਖ ਸਕਣਗੀਆਂ। ਇਰਾਨ ਵਿਚ ਔਰਤਾਂ ਨੂੰ ਸਟੇਡੀਅਮ ਵਿਚ ਦਾਖ਼ਲੇ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਪਿਛਲੇ ਚਾਲੀ ਸਾਲ ਤੋਂ ਮੌਲਵੀਆਂ ਦਾ ਤਰਕ ਸੀ ਕਿ ਔਰਤਾਂ ਨੂੰ ਪੁਰਸ਼ ਪ੍ਰਧਾਨ ਮਾਹੌਲ ਦੇ ਮੱਦੇਨਜ਼ਰ ਤੇ ਅਰਧ ਨਗਨ ਪੁਰਸ਼ਾਂ ਨੂੰ ਦੇਖਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਫੀਫਾ ਨੇ ਪਿਛਲੇ ਮਹੀਨੇ ਇਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਸਟੇਡੀਅਮ ਵਿਚ ਬਿਨਾਂ ਕਿਸੇ ਪਾਬੰਦੀ ਔਰਤਾਂ ਨੂੰ ਦਾਖ਼ਲ ਹੋਣ ਦਿੱਤਾ ਜਾਵੇ। ਇਹ ਹੁਕਮ ਇਕ ਮਹਿਲਾ ਪ੍ਰਸ਼ੰਸਕ ਦੀ ਮੌਤ ਤੋਂ ਬਾਅਦ ਆਇਆ ਹੈ, ਜਿਸ ਨੇ ਲੜਕਾ ਬਣ ਕੇ ਮੈਚ ਦੇਖਿਆ ਤੇ ਜੇਲ੍ਹ ਹੋਣ ਦੇ ਡਰ ਤੋਂ ਆਤਮਦਾਹ ਕਰ ਲਿਆ। ਕੰਬੋਡੀਆ ਦੇ ਖ਼ਿਲਾਫ਼ ਭਲਕੇ ਹੋਣ ਵਾਲੇ ਮੈਚ ਦੇ ਟਿਕਟ ਮਹਿਲਾਵਾਂ ਨੇ ਧੜਾਧੜ ਖ਼ਰੀਦੇ। ਪਹਿਲੇ ਮੈਚ ਦੇ ਟਿਕਟ ਘੰਟੇ ਤੋਂ ਵੀ ਪਹਿਲਾਂ ਹੀ ਵਿਕ ਗਏ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All