ਤੈਰਾਕੀ ਮੁਕਾਬਲਿਆਂ ’ਚ ਸ਼ਿਵਾਲਿਕ ਹਾਊਸ ਅੱਵਲ

ਤੈਰਾਕੀ ਮੁਕਾਬਲੇ ਦੇ ਜੇਤੂਆਂ ਨਾਲ ਮੁੱਖ ਮਹਿਮਾਨ।

ਬਟਾਲਾ: ਵੁੱਡਸਟਾਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਐਨਸੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੈਰਾਕੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦਰਮਿਆਨ ਤੈਰਾਕੀ ਦੇ ਈਵੈਂਟ ਕਰਵਾਏ ਗਏ। ਮੁਕਾਬਲਿਆਂ ਵਿੱਚ ਸਕੂਲ ਵਿਦਿਆਰਥੀਆਂ ਦੇ ਚਾਰ ਹਾਊਸਾਂ ’ਚੋਂ ਸ਼ਿਵਾਲਿਕ ਹਾਊਸ ਨੇ ਸਭ ਤੋਂ ਵੱਧ ਤਗ਼ਮੇ ਹਾਸਿਲ ਕਰ ਕੇ ਪਹਿਲਾ ਸਥਾਨ ਹਾਸਿਲ ਕੀਤਾ। ਸਮੂਹ ਮੁਕਾਬਲਿਆਂ ਦੇ ਅਖ਼ੀਰ ਵਿੱਚ ਜੇਤੂਆਂ ਨੂੰ ਇਨਾਮ ਪ੍ਰਦਾਨ ਕਰਨ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਅਤੇ ਡਾ. ਸਤਿੰਦਰਜੀਤ ਨਿੱਝਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All