ਡੀਏਵੀ ਸਕੂਲ ਪਾਤੜਾਂ ਦੀ ਵਾਲੀਬਾਲ ਟੀਮ ਜੇਤੂ

ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼

ਗੁਰਨਾਮ ਸਿੰਘ ਚੌਹਾਨ ਪਾਤੜਾਂ, 8 ਅਕਤੂਬਰ ਡੀਏਵੀ ਪਬਲਿਕ ਸਕੂਲ ਪਾਤੜਾਂ ਵੱਲੋਂ ਨੈਸ਼ਨਲ ਸਪੋਰਟਸ ਸੈਸ਼ਨ 2019-20 ਦੀ ਲੜੀ ਤਹਿਤ ਫੁੱਟਬਾਲ, ਜੂਡੋ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਪਟਿਆਲਾ ਜ਼ੋਨ ਦੇ ਨਾਭਾ, ਪਟਿਆਲਾ ਪੁਲੀਸ ਲਾਈਨ, ਸਮਾਣਾ ਤੇ ਮੂਨਕ ਦੇ ਡੀਏਵੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖੇਡ ਮੁਕਾਬਲਿਆਂ ਦੌਰਾਨ ਡੀਏਵੀ ਸਕੂਲ ਪਾਤੜਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਡੀਏਵੀ ਸਕੂਲ ਪਾਤੜਾਂ ਦੀ ਪ੍ਰਿੰਸੀਪਲ ਰੇਣੂ ਸ਼ਰਮਾ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ ਡੀਏਵੀ ਪਾਤੜਾਂ ਦੇ ਲੜਕਿਆਂ ਅਤੇ ਲੜਕੀਆਂ ਦੀ ਵਾਲੀਬਾਲ ਦੀ ਟੀਮ ਪਹਿਲੇ ਸਥਾਨ ’ਤੇ ਰਹੀ ਹੈ। ਜੂਡੋ ਤੇ ਕੁਸ਼ਤੀ ਮੁਕਾਬਲਿਆਂ ਵਿੱਚ ਡੀਏਵੀ ਪਾਤੜਾਂ ਦੇ ਜਸ਼ਨਦੀਪ ਕੌਰ ਨੰਡਾ, ਸਤਨਾਮ ਸਿੰਘ, ਜਗਪ੍ਰੀਤ ਸਿੰਘ, ਯੁਵਰਾਜ ਸਿੰਘ, ਕਿਰਨਦੀਪ ਕੌਰ, ਸ਼ਾਲਨੀ ਸ਼ਰਮਾ ਜਸਪ੍ਰੀਤ ਕੌਰ ਅਤੇ ਮਹਿਕ ਗਿੱਲ ਨੇ ਵੱਖ ਵੱਖ ਵਜ਼ਨ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮੇ ਜਿੱਤੇ। ਨਵਜੋਤ ਸਿੰਘ ਨੇ ਦੂਜਾ ਅਤੇ ਨਵਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਚਾਂਦੀ ਅਤੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ। ਇਨ੍ਹਾਂ ਮੁਕਾਬਲਿਆਂ ਵਿੱਚੋਂ ਅੱਵਲ ਆਉਣ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਣ ਕਰਦਿਆਂ ਉਨ੍ਹਾਂ ਦੀ ਰਾਜ ਪੱਧਰੀ ਖੇਡ ਮੁਕਾਲਲਿਆਂ ਲਈ ਚੋਣ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All